View Details << Back

ਮਨਰੇਗਾ ਕਰਮਚਾਰੀ ਯੂਨੀਅਨ ਵਲੋ ਮੰਗਾਂ ਸਬੰਧੀ ਬਲਾਕ ਪੱਧਰੀ ਧਰਨਾਂ 16 ਤੋਂ
ਮੰਗ ਸਬੰਧੀ ਪੰਚਾਇਤ ਯੂਨੀਅਨ ਦੇ ਪ੍ਧਾਨ ਭਗਵੰਤ ਸਿੰਘ ਨੂੰ ਸੋਪੇਆ ਮੰਗ ਪੱਤਰ

ਭਵਾਨੀਗੜ ੧੩ ਸਤੰਬਰ {ਗੁਰਵਿੰਦਰ ਸਿੰਘ} ਅੱਜ ਮਨਰੇਗਾ ਕਰਮਚਾਰੀ ਯੂਨੀਅਨ ਵਲੋ ਜਿਲਾ ਪ੍ਧਾਨ ਸੰਜੀਵ ਕੁਮਾਰ ਕਾਕੜਾ ਦੀ ਅਗਵਾਈ ਵਿੱਚ ਪੰਚਾਇਤ ਯੂਨੀਅਨ ਬਲਾਕ ਭਵਾਨੀਗੜ ਦੇ ਪ੍ਧਾਨ ਭਗਵੰਤ ਸਿੰਘ ਅਤੇ ਸਰਪੰਚ ਗੁਰਜੰਟ ਸਿੰਘ ਬਲਾਕ ਕਮੇਟੀ ਮੈਬਰ ਨੂੰ ਧਰਨੇ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮਨਰੇਗਾ ਕਰਮਚਾਰੀ ਜੋ ਕਿ ਪਿਛਲੇ ੧੧ ਸਾਲਾਂ ਤੋ ਪੰਚਾਇਤ ਵਿਭਾਗ ਅਧੀਨ ਕੰਮ ਕਰਦੇ ਆ ਰਹੇ ਹਨ ਅਤੇ ਪਿੰਡ ਦੇ ੮੦% ਵਿਕਾਸ ਮਨਰੇਗਾ ਕਰਮਚਾਰੀਆਂ ਦੁਆਰਾ ਹੀ ਕੀਤਾ ਜਾਂਦਾ ਹੈ ਪਰ ਫਿਰ ਵੀ ਸੁਬਾ ਸਰਕਾਰ ਮਨਰੇਗਾ ਕਰਮਚਾਰੀਆਂ ਨੂੰ ਪੱਕਾ ਨਹੀ ਕਰ ਰਹੀ।ਜਦੋ ਕਿ ਮੁਲਾਜਮ ਵੈਲਫੇਅਰ ਐਕਟ ੨੦੧੫ ਅਧੀਨ ਰੈਗੁਲਰ ਕੀਤਾ ਗਿਆ ਹੈ।ਇਸ ਸਮੇ ਪੂਰੇ ਪੰਜਾਬ ਵਿੱਚ ੧੫੩੯ ਮਨਰੇਗਾ ਕਰਮਚਾਰੀ ਕੰਮ ਕਰਦੇ ਹਨ।ਜਿਲਾ ਪ੍ਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਰਿਆਂ ਤੋ ਤੰਗ ਆ ਕੇ ਮਨਰੇਗਾ ਕਰਮਚਾਰੀ ਦੋ ਰੋਜਾ ਬਲਾਕ ਪੱਧਰੀ ਅਤੇ ਦੋ ਰੋਜਾ ਜਿਲਾ ਪੱਧਰੀ ਧਰਨਾ ਲਾਉਣਗੇ।ਉਹਨਾਂ ਦੱਸਿਆ ਕਿ ਫੀਲਡ ਅਤੇ ਦਫਤਰੀ ਕੰਮ ਠੱਪ ਰੱਖੇ ਜਾਣਗੇ। ਇਸ ਮੋਕੇ ਜਸਪ੍ਰੀਤ ਸਿੰਘ,ਗੁਰਜੀਤ ਸਿੰਘ ਸਰਪੰਚ,ਹਰਪ੍ਰੀਤ ਸਿੰਘ ਸਰਪੰਚ,ਦਰਸ਼ਨ ਜੱਜ ਸਰਪੰਚ,ਜਗਤਾਰ ਸਿੰਘ ਸਰਪੰਚ,ਅਰਮੇਲ ਸਿੰਘ ਸਰਪੰਚ, ਪੱਪੂ ਰਾਮ ਸਰਪੰਚ,ਗੁਰਮੀਤ ਸਿੰਘ ਸਰਪੰਚ, ਮਹਿੰਗਾ ਸਿੰਘ, ਸੁੱਖਜਿੰਦਰ ਪਾਲ ਸਿੰਘ, ਗੁਰਪ੍ਰਤਾਪ ਸਿੰਘ, ਦਰਸ਼ਨ ਸਿੰਘ ਸਰਪੰਚ, ਮੇਹਰ ਸਿੰਘ ਸਰਪੰਚ, ਅਮਰ ਸਿੰਘ ਸਰਪੰਚ, ਸੁੱਖਵਿੰਦਰ ਸਿੰਘ ਵੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements