View Details << Back

ਸੋ ਫੀਸਦੀ ਨਤੀਜੇ ਲਿਆਉਣ ਵਾਲੇ ਅਧਿਆਪਕ ਦਾ ਕੀਤਾ ਸਨਮਾਨ
ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੂੰ ਸਿਖਿਆ ਮੰਤਰੀ ਨੇ ਦਿੱਤਾ ਪ੍ਸੰਸਾ ਪੱਤਰ

ਅੰਮ੍ਰਿਤਸਰ 13 ਸਤੰਬਰ ( ਗੁਰਵਿੰਦਰ ਸਿੰਘ ਰੋਮੀ) ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਸਿਖਿਆ ਨੀਤੀਆਂ ਕਰਕੇ ਸਾਲ 2018-19 ਦਾ ਇਸ ਵਰ੍ਹੇ ਕੲੀ ਸਰਕਾਰੀ ਸਕੂਲਾਂ ਦਾ ਨਤੀਜਾ 100% ਰਿਹਾ। ਸਿਖਿਆ ਵਿਭਾਗ ਵੱਲੋਂ ਬੋਰਡ ਦੇ 100% ਨਤੀਜੇ ਦੇਣ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ‌ਜਿਸ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਾਨਦਾਰ ਨਤੀਜੇ ਦੇਣ ਵਾਲੇ ਅਧਿਆਪਕਾਂ ਦਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਚੋਹਾਨ ਪੈਲੇਸ ਵਿੱਚ ਰੱਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਕਮਾਸਕਾ ਦੇ ਸਕੂਲ ਅਧਿਆਪਕਾਂ ਨੂੰ ਵੀ 100% ਨਤੀਜਾ ਆਉਣ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪ੍ਸੰਸਾ ਪੱਤਰ ਮਿਲ਼ਣ ਤੇ ਸਕੂਲ ਦੀ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਸਰਕਾਰ ਦੁਆਰਾ ਕੀਤੇ ਗਏ ਉਪਰਾਲੇ ਜ਼ਰੂਰੀ ਹਨ ਕਿਉਂਕਿ ਇਸ ਨਾਲ ਅਧਿਆਪਕਾਂ ਦੇ ਮਨੋਬਲ ਵਿਚ ਵਾਧਾ ਹੁੰਦਾ ਹੈ ਤੇ ਅੱਜ ਮਿਲੇ ਪ੍ਸੰਸਾ ਪੱਤਰ ਨਾਲ ਉਨ੍ਹਾਂ ਦੀ ਆਪਣੇ ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ ਤਾਂ ਜ਼ੋ ਉਹ ਹੋਰ ਵੀ ਜ਼ਿਆਦਾ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜਾਉਣ ਤੇ ਆਉਣ ਵਾਲੇ ਨਤੀਜੇ ਵੀ 100% ਆਉਣ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਪ੍ਸੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਮੈਡਮ ਅਮਨਦੀਪ ਕੌਰ ਨੂੰ ਚੰਗੀ ਵਿਦਿਆ ਦੇਣ ਬਦਲੇ ਮਿਲੇ ਸਨਮਾਨ ਤੇ ਖੁਸ਼ੀ ਪ੍ਰਗਟ ਕਰਦਿਆਂ ਮੁਬਾਰਕਾਂ ਦੇਣ ਵਾਲਿਆਂ ਵਿਚ ਸਿਟੀ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਵਿਕਾਸ ਮਿੱਤਲ , ਗੁਰਵਿੰਦਰ ਸਿੰਘ ਚੇਅਰਮੈਨ , ਇਕਬਾਲ ਖਾਨ ਬਾਲੀ , ਅਮਨਦੀਪ ਸਿੰਘ ਮਾਝਾ , ਰਾਸ਼ਪਿੰਦਰ ਸਿੰਘ , ਬਿੱਕਰ ਸਿੰਘ , ਰਣਜੀਤ ਸਿੰਘ ਖਾਲਸਾ , ਰਾਜਿੰਦਰ ਸਿੰਘ ਨੇ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਮਾਜ ਵਿਚ ਚੰਗੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਮਿਲਣ ਨਾਲ ਅਧਿਆਪਕਾਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਹਨ ।
ਸਿਖਿਆ ਮੰਤਰੀ ਤੋਂ ਪ੍ਸੰਸਾ ਪੱਤਰ ਲੈਣ ਤੋਂ ਬਾਦ ਅਮਨਦੀਪ ਕੌਰ.


   
  
  ਮਨੋਰੰਜਨ


  LATEST UPDATES











  Advertisements