View Details << Back

ਮਾਝੀ 'ਚ ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਮੌਤ
-ਪੁਲਸ ਜਾਂਚ 'ਚ ਜੁੱਟੀ-

ਭਵਾਨੀਗੜ੍ਹ, 13 ਸਤੰਬਰ (ਗੁਰਵਿੰਦਰ ਸਿੰਘ) ਨੇੜਲੇ ਪਿੰਡ ਮਾਝੀ ਵਿਖੇ ਇੱਕ ਵਿਆਹੁਤਾ ਮਹਿਲਾ ਦੀ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਅੌਰਤ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਉਨ੍ਹਾਂ ਦੀ ਲੜਕੀ ਨੂੰ ਮਾਰ ਦੇਣ ਦੇ ਦੋਸ਼ ਲਾਏ ਹਨ। ਪੁਲਸ ਵੱਲੋਂ ਜਿੱਥੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਘਟਨਾ ਤੋਂ ਬਾਅਦ ਸਹੁਰਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ।ਮਾਮਲੇ ਸਬੰਧੀ ਮ੍ਰਿਤਕਾ ਦੇ ਚਾਚਾ ਰਾਜ ਕੁਮਾਰ ਵਾਸੀ ਖਰੜ ਨੇ ਦੋਸ਼ ਲਗਾਉੰਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਭਤੀਜੀ ਨਰਿੰਦਰ ਕੌਰ (24) ਦਾ ਵਿਆਹ ਕਰੀਬ ਡੇਢ ਕੁ ਸਾਲ ਪਹਿਲਾਂ ਪਿੰਡ ਮਾਝੀ ਦੇ ਸਤਗੁਰ ਸਿੰਘ ਨਾਲ ਹੋਇਆ ਸੀ, ਜਿਸ ਕੋਲ ਚਾਰ ਮਹੀਨੇ ਦੀ ਬੱਚੀ ਵੀ ਹੈ। ਬੱਚੀ ਹੋਣ ਤੋਂ ਬਾਅਦ ਨਰਿੰਦਰ ਕੌਰ ਦਾ ਸਹੁਰਾ ਪਰਿਵਾਰ ਲੜਕੇ ਦੀ ਚਾਹਣਾ ਰੱਖਦਾ ਸੀ ਜਿਸ ਲਈ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਦਾਜ ਦੀ ਮੰਗ ਵੀ ਕੀਤੀ ਜਾਣ ਲੱਗੀ। ਰਾਜ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੇ ਸਰਪੰਚ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ ਹੈ। ਸੂਚਨਾ ਮਿਲਦਿਆਂ ਹੀ ਜਦੋਂ ਉਨ੍ਹਾਂ ਪਰਿਵਾਰ ਸਮੇਤ ਪਿੰਡ ਮਾਝੀ ਵਿਖੇ ਆ ਕੇ ਦੇਖਿਆ ਤਾਂ ਨਰਿੰਦਰ ਕੌਰ ਦੀ ਲਾਸ਼ ਘਰ ਵਿੱਚ ਪਈ ਸੀ ਤੇ ਉਸਦੇ ਸਰੀਰ 'ਤੇ ਕਈ ਨਿਸ਼ਾਨ ਸਨ ਜਿਸ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਨਰਿੰਦਰ ਕੌਰ ਦੀ ਮੌਤ ਸਾਧਾਰਨ ਨਹੀ ਬਲਕਿ ਉਸ ਨੂੰ ਗਲਾ ਦਬਾ ਕੇ ਮਾਰਿਆ ਗਿਆ ਹੈ। ਓਧਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਗੁਰਿੰਦਰ ਸਿੰਘ ਅੈਸਅੈਚਓ ਭਵਾਨੀਗੜ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਬਖਸ਼ੇ ਨਹੀਂ ਜਾਣਗੇ। ਮ੍ਰਿਤਕਾ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਰਿੰਦਰ ਕੌਰ ਦੀ ਜਾਣ ਪਛਾਣ ਸਤਗੁਰ ਸਿੰਘ ਨਾਲ ਫੇਸਬੁੱਕ 'ਤੇ ਹੋਈ ਅਤੇ 6 ਮਹੀਨੇ ਗੱਲਬਾਤ ਚੱਲਣ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਦੋਵੇਂ ਨੇ ਅਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਵਿਆਹੁਤਾ ਜਿੰਦਗੀ ਸਹੀ ਸਲਾਮਤ ਚੱਲ ਰਹੀ ਸੀ ਕਿ ਚਾਰ ਮਹਿਨੇ ਪਹਿਲਾ ਉਨ੍ਹਾਂ ਦੇ ਘਰ ਬੇਟੀ ਦੇ ਜਨਮ ਲੈਣ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਨਰਿੰਦਰ ਕੌਰ ਦੀ ਜਾਨ ਲੈ ਲਈ। ਮ੍ਰਿਤਕਾ ਦੇ ਮਾ ਬਾਪ ਨੇ ਪੁਲਸ ਪ੍ਸ਼ਾਸ਼ਨ ਤੋਂ ਇੰਸਾਫ ਦੀ ਗੁਹਾਰ ਲਗਾਉਂਦਿਅਾ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।

   
  
  ਮਨੋਰੰਜਨ


  LATEST UPDATES











  Advertisements