View Details << Back

ਸਿੰਗਲਾ ਅਤੇ ਸੋਢੀ ਨੇ ਭਵਾਨੀਗੜ ਸਟੇਡੀਅਮ ਦਾ ਕੀਤਾ ਦੌਰਾ
ਹੋਣ ਵਾਲੇ ਕਈ ਕੰਮਾਂ ਨੂੰ ਮੌਕੇ ਤੇ ਹੱਲ ਕਰਨ ਦੇ ਸਿੰਗਲਾ ਨੇ ਕੀਤੇ ਆਦੇਸ਼

ਭਵਾਨੀਗੜ 14 ਸਤੰਬਰ {ਗੁਰਵਿੰਦਰ ਸਿੰਘ} ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਹਲਕਾ ਸੰਗਰੂਰ ਤੋਂ ਵਿਧਾਇਕ ਵਿਜੇ ਇੰਦਰ ਸਿੰਗਲਾ ਦੇ ਸੱਦੇ ਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿੱਖਿਆ ਮੰਤਰੀ ਸਿੰਗਲਾ ਨੇ ਖੇਡ ਮੰਤਰੀ ਸੋਢੀ ਤੋਂ ਮੰਗ ਕੀਤੀ ਕੇ ਭਵਾਨੀਗੜ੍ ਸਟੇਡੀਅਮ ਵਿੱਚ ਹੋਣ ਵਾਲੇ ਅਧੂਰੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਨੌਜਵਾਨ ਨੂੰ ਖੇਡਾਂ ਖੇਡਣ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਭਵਾਨੀਗੜ ਦੇ ਖੇਡ ਸਟੇਡੀਅਮ ਵਿੱਚ ਹਾਕੀ ਦਾ ਅਦਭੁੱਤ ਮੈਦਾਨ ਬਣਾਉਣ ਦੀ ਇੱਛਾ ਜਤਾਉਂਦਿਆਂ ਖੇਡ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਭਵਾਨੀਗੜ੍ਹ ਸਟੇਡੀਅਮ ਵਿੱਚ ਹੋਣ ਵਾਲੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਭਵਾਨੀਗੜ੍ਹ ਦਾ ਸਟੇਡੀਅਮ ਇੱਕ ਅਦਭੁੱਤ ਦਿੱਖ ਵਾਲਾ ਸਟੇਡੀਅਮ ਬਣਾਇਆ ਜਾਵੇਗਾ ਤਾਂ ਕਿ ਇਲਾਕੇ ਵਿੱਚੋਂ ਵਧੀਆ ਖਿਡਾਰੀ ਪੈਦਾ ਹੋ ਸਕਣ। ਇਸ ਮੌਕੇ ਸਿੰਗਲਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਟੇਡੀਅਮ ਦੀ ਸਾਫ਼ ਸਫ਼ਾਈ, ਸਟਰੀਟ ਲਾਈਟਾਂ, ਗਿਰੀ ਹੋਈ ਕੰਧ ਨੂੰ ਬਣਾਉਣ, ਪੀਣ ਵਾਲੇ ਪਾਣੀ ਦੇ ਪ੍ਰਬੰਧ ਅਤੇ ਪੂਰੇ ਟਰੈਕ ਨੂੰ ਸਾਫ਼ ਕਰਨ ਲਈ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ। ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਵਰਿੰਦਰ ਪੰਨਵਾਂ ਚੇਅਰਮੈਨ, ਬਲਾਕ ਸੰਮਤੀ, ਵਿਪਨ ਕੁਮਾਰ ਸ਼ਰਮਾ ਪ੍ਰਧਾਨ ਟਰੱਕ ਯੂਨੀਅਨ, ਅਨਿਲ ਮਿੱਤਲ ਪ੍ਬੰਧਕ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ , ਜਗਤਾਰ ਨਮਾਦਾ,ਹਰਮਨ ਸਿੰਘ ਨੰਬਰਦਾਰ , ਗੁਰਧਿਆਨ ਝਨੇੜੀ , ਮੰਗਤ ਸ਼ਰਮਾ , ਗਿਨੀ ਕੱਦ, ਕਪਿਲ ਗਰਗ, ਪ੍ਰਦੀਪ ਕੱਦ, ਨਾਨਕ ਚੰਦ ਨਾਇਕ, ਗੁਰਪ੍ਰੀਤ ਕੰਧੋਲਾ, ਮਹੇਸ਼ ਕੁਮਾਰ ਮਾਝੀ, ਜੱਜ ਸਰਪੰਚ ਬਾਲਦ ਖੁਰਦ, ਕੁਲਵਿੰਦਰ ਸਿੰਘ ਮਾਝਾ, ਗੁਰਜੀਤ ਬੀਂਬੜੀ ਬਲਾਕ ਪ੍ਰਧਾਨ, ਅਵਤਾਰ ਤੂਰ, ਗਗਨਦੀਪ ਗੋਲਡੀ ਕਾਕੜਾ, ਮੰਗਤ ਸ਼ਰਮਾ, ਜਗਤਾਰ ਸਿੰਘ ਮੱਟਰਾਂ ਸਰਪੰਚ, ਹਰਮਨ ਨੰਬਰਦਾਰ, ਸੁਖਵੀਰ ਮੱਟਰਾਂ ਸਮੇਤ ਕਾਂਗਰਸ ਕਾਂਗਰਸੀ ਆਗੂ ਅਤੇ ਇਲਾਕਾ ਨਿਵਾਸੀ ਮੌਜ਼ੂਦ ਸਨ।
ਖੇਡ ਮੰਤਰੀ ਸੋਢੀ ਨੂੰ ਭਵਾਨੀਗੜ ਸਟੇਡੀਅਮ ਦੇ ਕੰਮਾਂ ਵਾਰੇ ਜਾਣੂ ਕਰਵਾਉਂਦੇ ਹੋਏ ਸਿੰਗਲਾ।


   
  
  ਮਨੋਰੰਜਨ


  LATEST UPDATES











  Advertisements