View Details << Back

ਨਸ਼ਿਆ ਖਿਲਾਫ਼ ਰਾਮਪੁਰਾ ਪਿੰਡ ਦੀ ਪੰਚਾਇਤ ਅਾਈ ਅੱਗੇ , ਕੀਤਾ ਮਤਾ ਪਾਸ
ਨਸ਼ੇ ਵੇਚਣ ਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਖਿਲਾਫ਼ ਪੰਚਾਇਤ ਚੁੱਕੇਗੀ ਸਖ਼ਤ ਕਦਮ

ਭਵਾਨੀਗੜ੍ਹ, 17 ਸਤੰਬਰ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਉੱਥੇ ਹੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਂਣ ਲਈ ਹੁਣ ਪੰਚਾਇਤਾਂ ਨੇ ਵੀ ਅਪਣੇ ਪੱਧਰ 'ਤੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਬੀੜਾ ਚੁੱਕ ਲਿਆ ਹੈ ਜਿਸ ਦੀ ਮਿਸਾਲ ਨੇੜਲੇ ਪਿੰਡ ਰਾਮਪੁਰਾ ਦੀ ਪੰਚਾਇਤ ਵੱਲੋਂ ਪੇਸ਼ ਕੀਤੀ ਗਈ ਹੈ। ਇਸ ਸਬੰਧੀ ਰਾਮਪੁਰਾ ਪਿੰਡ ਦੀ ਮਹਿਲਾ ਸਰਪੰਚ ਸਵਰਨਜੀਤ ਕੌਰ ਦੇ ਪਤੀ ਅਮਨਦੀਪ ਸਿੰਘ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਗਰਾਮ ਪੰਚਾਇਤ ਨੇ ਨਸ਼ਿਆਂ ਵਿਰੁੱਧ ਵੱਡਾ ਫੈਸਲਾ ਲੈੰਦੇ ਹੋਏ ਪਿੰਡ ਦੇ ਗੁਰੂ ਘਰ ਵਿੱਚ ਕਈ ਦਿਨ ਅਨਾਊਸਮੇੰਟ ਕਰਵਾਈ ਕਿ ਪਿੰਡ ਵਿੱਚ ਨਸ਼ਾ ਵੇਚਣ ਅਤੇ ਨਸ਼ਾ ਵੇਚਣ ਵਾਲੇ ਦੀ ਸਹਾਇਤਾ ਕਰਨ ਵਾਲੇ ਅਨਸਰਾਂ ਖਿਲਾਫ਼ ਪੰਚਾਇਤ ਵੱਲੋਂ ਪੁਲਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿਛਲੇ ਦਿਨੀਂ ਪੰਚਾਇਤ ਵੱਲੋਂ ਬਾਕਾਇਦਾ ਤੌਰ 'ਤੇ ਮਤਾ ਵੀ ਪਾਸ ਕੀਤਾ ਗਿਆ ਹੈ ਜਿਸ ਮਤੇ ਦੀ ਕਾਪੀ ਭਵਾਨੀਗੜ ਥਾਣਾ ਮੁਖੀ ਨੂੰ ਦਿੱਤੀ ਗਈ ਹੈ ਤੇ ਪੰਚਾਇਤ ਨੂੰ ਪੁਲਸ ਪ੍ਸ਼ਾਸਨ ਨੇ ਵੀ ਇਸ ਸਬੰਧੀ ਨਿਰਪੱਖਤਾ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜਿਕਰਯੋਗ ਹੈ ਕਿ ਇਸੇ ਤਰਾਂ ਪਿੰਡ ਘਰਾਚੋਂ ਵਿੱਚ ਵੀ ਨਸ਼ੇ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਖਿਲਾਫ਼ ਪਿੰਡ ਦੇ ਨੌਜਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਨਸ਼ਾ ਵਿਰੋਧੀ ਅੈਕਸ਼ਨ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਅੈਕਸ਼ਨ ਕਮੇਟੀ ਵੱਲੋਂ ਪੁਲਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਨਸ਼ੇ ਦੇ ਖਾਤਮੇ ਲਈ ਪਿੰਡ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਇੰਸਪੈਕਟਰ ਗੁਰਿੰਦਰ ਸਿੰਘ ਅੈਸਅੈਚਓ ਭਵਾਨੀਗੜ ਨੇ ਕਿਹਾ ਕਿ ਨਸ਼ਿਆ ਖਿਲਾਫ਼ ਮਤਾ ਪਾ ਕੇ ਰਾਮਪੁਰਾ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਸਦੀ ਕਾਪੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਮਪੁਰਾ ਪਿੰਡ ਵੱਲੋਂ ਨਸ਼ਿਆਂ 'ਤੇ ਠੱਲ ਪਾਉੰਣ ਲਈ ਕੀਤੀ ਪਹਿਲਕਦਮੀ ਸ਼ਲਾਘਾਯੋਗ ਹੈ। ਉਨ੍ਹਾਂ ਅਪੀਲ ਕੀਤੀ ਕਿ ਪਿੰਡ ਪੱਧਰ 'ਤੇ ਨਸ਼ੇ ਨੂੰ ਖਤਮ ਕਰਨ ਲਈ ਬਲਾਕ ਦੀਆਂ ਹੋਰ ਪੰਚਾਇਤਾਂ ਨੂੰ ਵੀ ਨਸ਼ਿਆਂ ਵਿਰੁੱਧ ਮਤੇ ਪਾ ਕੇ ਪੁਲਸ ਪ੍ਰਸ਼ਾਸ਼ਨ ਦਾ ਸਾਥ ਦੇਣਾ ਚਾਹੀਦਾ ਹੈ।

   
  
  ਮਨੋਰੰਜਨ


  LATEST UPDATES











  Advertisements