View Details << Back

ਡੇਗੂ ਬੁਖਾਰ ਨਾਲ ਭਵਾਨੀਗੜ ਚ ਮੋਤ
ਕੁੱਝ ਦਿਨਾਂ ਬਾਅਦ ਹੋਣੀ ਸੀ ਰਿਟਾਇਰਮੈਟ

ਭਵਾਨੀਗੜ, 18 ਸਤੰਬਰ (ਗੁਰਵਿੰਦਰ ਸਿੰਘ ) ਬੀਤੇ ਦਿਨੀ ਭਵਾਨੀਗੜ ਵਿਚ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦੋ ਪਤਾ ਲਗਿਆ ਕੇ ਬਹੁਤ ਹੀ ਸੋਊ ਸੁਭਾ ਅਤੇ ਮਿਲਣਸਾਰ ਇਨਸਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਕਿਉਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਡੇਂਗੂ ਦੇ ਪ੍ਰਭਾਵ , ਸੈੱਲ ਦਾ ਘਟਣਾ ਮੁੜ ਪੈਰ ਪਸਾਰ ਰਹੇ ਹਨ ਭਾਵੇ ਕਿ ਸਰਕਾਰ ਵਲੋਂ ਹਰ ਸਾਲ ਇਸ ਦੇ ਬਚਾਅ ਲਈ ਵੱਖ ਵੱਖ ਕੈੰਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਫੇਰ ਵੀ ਸਮਾਜ ਵਿਚ ਖਤਰਾ ਹਾਲੇ ਟਲਿਆ ਨਹੀਂ ਅਤੇ ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣਾ ਪਵੇਗਾ । ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ ਇਲਾਕੇ ਵਿੱਚ ਡੇੰਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਡੇਗੂ ਬੁਖਾਰ ਦੀ ਚਪੇਟ 'ਚ ਆਏ ਸ਼ਹਿਰ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਸ਼ਰਮਾਂ (59) ਪੁੱਤਰ ਬ੍ਰਿਜ ਲਾਲ ਵਾਸੀ ਬਹਿਲਾ ਪੱਤੀ ਭਵਾਨੀਗੜ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਸੁਰਿੰਦਰ ਸ਼ਰਮਾ ਬੀਅੈਸਅੈਨਅੈਲ ਵਿਭਾਗ ਵਿੱਚ ਬਤੌਰ ਜੇ.ਈ ਤੈਨਾਤ ਸਨ। ਇਸ ਸਬੰਧੀ ਬਿੰਨੀ ਸ਼ਰਮਾ ਨੇ ਦੱਸਿਆ ਕਿ ਉਸਦੇ ਪਿਤਾ ਸੁਰਿੰਦਰ ਸ਼ਰਮਾ ਨੂੰ ਬੀਤੇ ਮੰਗਲਵਾਰ ਬੁਖਾਰ ਦੀ ਸ਼ਿਕਾਇਤ ਦੇ ਚੱਲਦਿਆਂ ਸਰਕਾਰੀ ਹਸਪਤਾਲ ਭਵਾਨੀਗੜ ਵਿਖੇ ਚੈੱਕਅਪ ਲਈ ਲਿਆਂਦਾ ਗਿਆ ਤੇ ਬਾਅਦ ਵਿੱਚ ਪਰਿਵਾਰ ਵੱਲੋਂ ਉਨ੍ਹਾਂ ਨੂੰ ਪੰਚਕੂਲਾ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਦਿੱਤਾ ਸੀ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਡੇੰਗੂ ਬੁਖਾਰ ਨਾਲ ਪੀੜ੍ਹਤ ਹੋਣ ਦੀ ਪੁਸ਼ਟੀ ਕੀਤੀ ਗਈ। ਜਿੱਥੇ ਇਲਾਜ ਅਧੀਨ ਉਸ ਦੇ ਪਿਤਾ ਦੀ ਸ਼ਨੀਵਾਰ ਤੜਕੇ ਕਰੀਬ ਦੋ ਵਜੇ ਮੌਤ ਹੋ ਗਈ। ਮ੍ਰਿਤਕ ਦੇ ਲੜਕੇ ਬਿੰਨੀ ਸ਼ਰਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੇ ਪਿਤਾ ਬੀਅੈਸਅੈਨਅੈਲ ਅੈਕਸਚੇੰਜ ਭਵਾਨੀਗੜ ਵਿਖੇ ਜੇਈ ਦੀ ਨੌਕਰੀ 'ਤੇ ਤੈਨਾਤ ਸੀ ਤੇ ਆਉੰਦੇ 29 ਸਤੰਬਰ ਨੂੰ ਉਨ੍ਹਾਂ ਨੇ ਨੌਕਰੀ ਤੋਂ ਸੇਵਾਮੁਕਤ ਹੋਣਾ ਸੀ ਜਿਸ ਸਬੰਧੀ ਉਨ੍ਹਾਂ ਨੇ 30 ਸਤੰਬਰ ਨੂੰ ਪੈਲੇਸ ਬੁੱਕ ਕਰਕੇ ਪਾਰਟੀ ਦਾ ਵੀ ਪ੍ਰੋਗਰਾਮ ਰੱਖਿਆ ਹੋਇਆ ਸੀ ਪਰੰਤੂ ਇਹ ਭਾਣਾ ਵਰਤ ਗਿਆ।
ਮ੍ਰਿਤਕ ਸੁਰਿੰਦਰ ਸ਼ਰਮਾ ਦੀ ਫਾਇਲ ਫੋਟੋ।


   
  
  ਮਨੋਰੰਜਨ


  LATEST UPDATES











  Advertisements