View Details << Back

ਹੈਰੀਟੇਜ ਸਕੂਲ ਦੇ ਖਿਡਾਰੀਆਂ ਨੈਟ ਬਾਲ ਮੁਕਾਬਲੇ ਚ ਮਾਰੀ ਬਾਜੀ
ਸੂਬਾ ਪੱਧਰੀ ਖੇਡਾਂ ਚ ਜਗਾ ਬਣਾਉਣ ਵਾਲੇ ਖਿਡਾਰੀ ਸਨਮਾਨਿਤ

ਭਵਾਨੀਗੜ 22 ਸਤੰਬਰ {ਗੁਰਵਿੰਦਰ ਸਿੰਘ}ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਵਲ ਰਹਿਣ ਵਾਲੇ ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਜੋਨ ਅਤੇ ਜ਼ਿਲ੍ਹਾ-ਪੱਧਰੀ ਖੇਡ ਦੇ ਨੈੱਟ-ਬਾਲ ਮੁਕਾਬਲੇ ਗਰੁੱਪ 19 (ਲੜਕੀਆਂ) ਵਿੱਚ 10 ਖਿਡਾਰਣਾਂ ਨੇ ਭਾਗ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਵਿਚੋਂ 7 ਖਿਡਾਰਣਾਂ ਨੇ ਰਾਜ ਪੱਧਰੀ ਖੇਡਾਂ ਵਿੱਚ ਆਪਣੀ ਥਾਂ ਸੁਨਿਸ਼ਚਿਤ ਕੀਤੀ।ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਕੋਚ ਜਤਿੰਦਰ ਕੌਰ ਅਤੇ ਵਿਦਿਆਰਥਣਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀ ਮਤੀ ਆਸ਼ਿਮਾ ਮਿੱਤਲ ਜੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਜੇਤੂ ਖਿਡਾਰੀਆਂ ਨਾਲ ਸਕੂਲ ਪ੍ਰਿੰਸੀਪਲ ਮੀਨੂ ਸੂਦ।


   
  
  ਮਨੋਰੰਜਨ


  LATEST UPDATES











  Advertisements