View Details << Back

ਫੂਡ ਅਤੇ ਸੇਫਟੀ ਵਿਭਾਗ ਵੱਲੋਂ ਹਲਵਾਈ ਤੇ ਕਰਿਆਨਾ ਅੈਸੋਸ਼ੀਏਸ਼ਨ ਨਾਲ ਮੀਟਿੰਗ

ਭਵਾਨੀਗੜ, 22 ਸਤੰਬਰ (ਗੁਰਵਿੰਦਰ ਸਿੰਘ) ਹਲਵਾਈ ਅਤੇ ਕਰਿਆਨਾ ਅੈਸ਼ੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪੁਰਾਣੇ ਬੱਸ ਸਟੈੰਡ ਨੇੜੇ ਸਥਿਤ ਇਕ ਰੈਸਟੋਰੈਂਟ ਵਿੱਚ ਸਹਾਇਕ ਕਮਿਸ਼ਨਰ ਫੂਡ ਐਂਡ ਸੇਫਟੀ ਵਿਭਾਗ ਸੰਗਰੂਰ ਡਾ. ਰਵਿੰਦਰ ਗਰਗ ਦੀ ਅਗਵਾਈ ਵਿਚ ਹੋਈ। ਇਸ ਮੌਕੇ ਡਾ. ਗਰਗ ਨੇ ਕਿਹਾ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖਾਣ-ਪੀਣ ਵਾਲੀਆਂ ਵਸਤੂਆਂ ਦੀ ਕੁਆਲਟੀ ਵਿਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੁਆਰਾ ਫੂਡ ਸੇਫਟੀ ਕਾਨੂੰਨ ਤਹਿਤ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਮਿਆਰੀ ਅਤੇ ਸਾਫ਼ ਸੁਥਰੀਆਂ ਵੇਚਣ ਦੀ ਅਪੀਲ ਕੀਤੀ। ਡਾ. ਗਰਗ ਨੇ ਦੱਸਿਆ ਕਿ 12 ਲੱਖ ਤੋਂ ਘੱਟ ਸੇਲ ਕਰਨ ਵਾਲੇ ਦੁਕਾਨਦਾਰ ਸਲਾਨਾ ਸਿਰਫ਼ ਸੌ ਰੁਪਏ ਵਿੱਚ ਅਤੇ 12 ਲੱਖ ਤੋਂ ਵੱਧ ਸੇਲ ਕਰਨ ਵਾਲੇ ਦੁਕਾਨਦਾਰ ਦੋ ਹਜ਼ਾਰ ਰੁਪਏ ਸਲਾਨਾ ਫੀਸ ਭਰ ਕੇ ਲਾਇਸੈਂਸ ਬਣਵਾ ਸਕਦੇ ਹਨ ਅਤੇ ਜੋ ਵਪਾਰੀ ਸਾਮਾਨ ਨੂੰ ਖੁੱਦ ਤਿਆਰ ਕਰਕੇ ਕੇ ਅੱਗੇ ਮਾਰਕੀਟ ਵਿੱਚ ਸਪਲਾਈ ਕਰਦਾ ਹੈ ਉਨ੍ਹਾਂ ਲਈ ਸਰਕਾਰ ਵੱਲੋਂ ਇਹ ਫੀਸ ਤਿੰਨ ਹਜ਼ਾਰ ਰੁਪਏ ਸਲਾਨਾ ਰੱਖੀ ਗਈ ਹੈ। ਇਸ ਮੌਕੇ ਹਾਜ਼ਰ ਦੁਕਾਨਦਾਰਾਂ ਨੇ ਵੀ ਵਧੀਆ ਤੇ ਮਿਆਰੀ ਖਾਦ ਪਦਾਰਥ ਵੇਚਣ ਦਾ ਭਰੋਸਾ ਵਿਭਾਗ ਨੂੰ ਦਿੱਤਾ।
ਇਸ ਮੌਕੇ ਸੋਮ ਨਾਥ ਗਰਗ, ਵਿਨੋਦ ਮਿੱਤਲ, ਲਵਲੀ ਸਿੰਗਲਾ, ਸੁਰਿੰਦਰ ਗਰਗ ਕਾਲਾ, ਸੁਰੇਸ਼ ਬਾਂਸਲ, ਨਵਦੀਪ ਗਰਗ, ਮਨੀਸ਼ ਕੁਮਾਰ, ਰਾਕੇਸ਼ ਗੋਇਲ, ਅਰਜਨ ਦਾਸ, ਕਮਲ ਗੋਇਲ, ਵਿੱਕੀ ਕੁਮਾਰ, ਰਾਮ ਸਚਦੇਵਾ, ਕੇਸਵ ਨੰਦ , ਨਰਾਤਾ ਰਾਮ , ਸੱਤਪਾਲ ਗਰਗ, ਸੁਨੀਲ ਕੁਮਾਰ ਸਮੇਤ ਹਲਵਾਈ ਅਤੇ ਕਰਿਆਨਾ ਅੈਸੋਸ਼ੀਏਸ਼ਨ ਦੇ ਮੈਂਬਰ ਮੌਜੂਦ ਸਨ।
ਦੁਕਾਨਦਾਰਾਂ ਨਾਲ ਮੀਟਿੰਗ ਕਰਦੇ ਵਿਭਾਗ ਦੇ ਅਧਿਕਾਰੀ।


   
  
  ਮਨੋਰੰਜਨ


  LATEST UPDATES











  Advertisements