View Details << Back

ਬੋਰਡ ਦੇ ਨਿਰਦੇਸ਼ਾ ਦੀ ਉਲੰਘਣਾ ਕਰਕੇ ਸਾਇਕਲ ਵੰਡਣ ਦੇ ਦੋਸ਼
ਉਸਾਰੀ ਮਜਦੂਰਾਂ ਦੀ ਹੋਈ ਮੀਟਿੰਗ , ਸ਼ੰਘਰਸ ਦੀ ਚੇਤਾਵਨੀ

ਭਵਾਨੀਗੜ੍ਹ, 26 ਸਤੰਬਰ (ਗੁਰਵਿੰਦਰ ਸਿੰਘ) ਉਸਾਰੀ ਮਜ਼ਦੂਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਰਣਧੀਰ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਹੋਈ ਜਿਸ ਵਿੱਚ 300 ਦੇ ਕਰੀਬ ਲਾਭਪਾਤਰੀਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਧੀਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਲੇਬਰ ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇੱਕ ਲਾਭਪਾਤਰੀ ਦੋ ਸਾਲਾਂ ਵਿੱਚ ਕੇਵਲ ਇੱਕ ਵਾਰ ਹੀ ਸਾਈਕਲ ਸਕੀਮ ਦਾ ਲਾਭ ਲੈ ਸਕਦਾ ਹੈ ਪਰੰਤੂ ਲੇਬਰ ਇੰਸਪੈਕਟਰ ਸੰਗਰੂਰ ਵੱਲੋਂ ਡੇਢ ਸਾਲ ਦੇ ਵਿੱਚ ਹੀ 16 ਜੂਨ 2017 ਨੂੰ ਸਾਇਕਲ ਸਕੀਮ ਦਾ ਲਾਭ ਲੈ ਚੁੱਕੇ ਲਾਭਪਾਤਰੀਆਂ ਨੂੰ ਮੁੜ ਦੁਬਾਰਾ ਤੋਂ ਸਾਇਕਲ ਵੰਡ ਦਿੱਤੇ ਗਏ। ਜਦੋਂਕਿ ਪਾਸ ਹੋਏ ਸਾਇਕਲ ਕਲੇਮ ਯੋਗ ਲਾਭਪਾਤਰੀਆਂ ਨੂੰ ਨਹੀਂ ਦਿੱਤੇ ਗਏ। ਯੂਨੀਅਨ ਨੇ ਦੋਸ਼ ਲਗਾਇਆ ਕਿ ਇਹ ਬੋਰਡ ਦੇ ਨਿਰਦੇਸ਼ਾਂ ਦੀ ਸਰੇਆਮ ਉਲੰਘਣਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਨੀਅਨ ਆਗੂ ਨੇ ਦੱਸਿਆ ਕਿ ਲੇਬਰ ਬੋਰਡ ਵੱਲੋਂ 15 ਅਪ੍ਰੈਲ 2019 ਨੂੰ ਹੋਈ ਮੀਟਿੰਗ ਅਨੁਸਾਰ ਲਾਭਪਾਤਰੀਆਂ ਦੇ ਬੱਚਿਆਂ ਨੂੰ ਮਿਲਣ ਵਾਲੀ ਵਜ਼ੀਫਾ ਰਾਸ਼ੀ ਵਿੱਚ ਕਟੌਤੀ ਦੇ ਨਿਰਦੇਸ਼ ਜਾਰੀ ਕੀਤੇ ਹਨ ਜੋ ਗਰੀਬ ਲਾਭਪਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਇੱਕ ਵੱਡਾ ਘਾਟਾ ਹੈ। ਯੂਨੀਅਨ ਨੇ ਵਿਰੋਧ ਕਰਦਿਆਂ ਇਸ ਦੀ ਰੋਕਥਾਮ ਲਈ ਲਾਭਪਾਤਰੀਆਂ ਦੀ ਰਾਏ ਅਤੇ ਸੁਝਾਅ ਲੈਂਦਿਆਂ ਅਜਿਹਾ ਹੋਣ 'ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਯੂਨੀਅਨ ਨੇ ਕੁੱਝ ਲਾਭਪਾਤਰੀ ਦੇ ਵੱਖ ਵੱਖ ਸਹੂਲਤਾਂ ਦੇ ਕਲੇਮ ਪਾਸ ਹੋਣ ਦੇ ਬਾਵਜੂਦ ਵੀ ਲਾਭ ਨਾ ਮਿਲਣ ਅਤੇ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਸ਼ੰਘਰਸ਼ ਦੀ ਚੇਤਾਵਨੀ ਦਿੱਤੀ। ਮੀਟਿੰਗ ਵਿੱਚ ਅਵਤਾਰ ਸਿੰਘ ਖਜਾਨਚੀ, ਜਸਵੀਰ ਸਿੰਘ ਸਕੱਤਰ ਤੇ ਮੀਤ ਪ੍ਰਧਾਨ ਹਰੀ ਸਿੰਘ ਸਮੇਤ ਯੂਨੀਅਨ ਮੈਂਬਰ ਹਾਜਰ ਸਨ। ਓਧਰ, ਜਦੋਂ ਲੇਬਰ ਇੰਸਪੈਕਟਰ ਅਰੁਣ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੀ ਸਾਇਕਲ ਸਕੀਮ ਹੁਣ ਬੰਦ ਹੋ ਚੁੱਕੀ ਹੈ ਤੇ ਨਾਲ ਹੀ ਉਨ੍ਹਾਂ ਸ਼ਪਸਟ ਕੀਤਾ ਕਿ ਵਿਭਾਗ ਤੋਂ ਪ੍ਰਾਪਤ ਹੋਈਆਂ ਲਿਸਟਾਂ ਮੁਤਾਬਕ ਹੀ ਲਾਭਪਾਤਰੀਆਂ ਨੂੰ ਸਾਇਕਲ ਦਿੱਤੇ ਗਏ।

   
  
  ਮਨੋਰੰਜਨ


  LATEST UPDATES











  Advertisements