View Details << Back

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਧਰਨੇ ਲਈ ਕੀਤਾ ਲਾਮਵੰਦ

ਭਵਾਨੀਗੜ, 26 ਸਤੰਬਰ (ਗੁਰਵਿੰਦਰ ਸਿੰਘ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 30 ਸਤੰਬਰ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਬਲਾਕ ਦੇ ਪਿੰਡ ਭੱਟੀਵਾਲ ਕਲਾਂ, ਮਾਝਾ, ਭੜ੍ਹੋ ਅਾਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਮਨਪ੍ਰੀਤ ਭੱਟੀਵਾਲ ਨੇ ਦੱਸਿਆ ਕਿ ਹੱਕੀ ਮੰਗਾਂ ਨੂੰ ਲੈ ਕੇ ਅਤੇ ਹਰ ਪਾਸੇ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ਼ ਅੱਜ ਦਲਿਤਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਪੰਚਾਇਤੀ ਜ਼ਮੀਨ ਵਿੱਚੋਂ ਆਪਣੇ ਹਿੱਸੇ ਦੀ ਜ਼ਮੀਨ ਲੈਣ ਲਈ ਪਿੰਡਾਂ ਵਿੱਚ ਬੈਠੇ ਧਨਾਢ ਲੋਕਾਂ ਨਾਲ ਲੜਾਈ ਲੜਦੇ ਹਨ ਅਤੇ ਪਿੰਡਾਂ ਦੇ ਦਲਿਤਾਂ ਦਾ ਬਾਈਕਾਟ ਤੱਕ ਦਾ ਸਾਹਮਣਾ ਕਰਦੇ ਹਨ । ਦਲਿਤਾਂ ਨੂੰ ਅੱਜ ਵੀ ਆਪਣਾ ਹੱਕ ਲੈਣ ਲਈ ਸਰਕਾਰਾਂ ਅਤੇ ਪਿੰਡਾਂ ਵਿੱਚ ਧਨਾਢ ਲੋਕ ਅਤੇ ਪ੍ਰਸ਼ਾਸਨ ਦੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਦਹਾਕੇ ਬੀਤ ਜਾਣ 'ਤੇ ਵੀ ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਦਾ ਦਲਿਤਾਂ ਨੂੰ ਮਾਲਕੀ ਦਾ ਹੱਕ ਨਹੀਂ ਮਿਲਿਆ।ਜਿਸ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਪੰਚਾਇਤੀ ਜ਼ਮੀਨ ਵਿੱਚੋਂ ਤੀਸਰਾ ਹਿੱਸਾ ਪੱਕੇ ਤੌਰ 'ਤੇ 33 ਸਾਲਾਂ ਪਟੇ 'ਤੇ ਦੇਣ, ਬਾਕੀ ਬਚਦੀ ਜ਼ਮੀਨ ਛੋਟੇ ਕਿਸਾਨਾਂ ਅਤੇ ਗਰੀਬ ਕਿਸਾਨਾਂ ਨੂੰ ਘੱਟ ਰੇਟ ਤੇ ਦੇਣ, ਗਰੀਬ ਪਰਿਵਾਰਾਂ ਨੂੰ ਦਸ ਦਸ ਮਰਲੇ ਪਲਾਟ ਦਿੱਤੇ ਜਾਣ , ਨਰੇਗਾ ਦਾ ਬਜਟ ਵਧਾ ਕੇ ਰੁਜ਼ਗਾਰ ਪੱਕਾ ਕੀਤਾ ਜਾਵੇ ,ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਦਿੱਤਾ ਜਾਵੇ ,ਜਲੂਰ ਅਤੇ ਤੋਲੇਵਾਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਆਦਿ ਮੰਗਾਂ ਨੂੰ ਲੈ ਕੇ 30 ਸਤੰਬਰ ਨੂੰ ਪਟਿਆਲੇ ਰਾਜੇ ਦੇ ਮਹਿਲਾ ਦਾ ਘਿਰਾਓ ਕੀਤਾ ਜਾਵੇਗਾ ।ਇਸ ਮੌਕੇ ਸੋਮਾ ਸਿੰਘ ਭੜ੍ਹੋ ਅਤੇ ਸੁਰਜੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਪਿੰਡਾਂ ਦੇ ਲੋਕ 30 ਸਤੰਬਰ de ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪਟਿਆਲੇ ਰਵਾਨਾ ਹੋਣਗੇ। ਇਸ ਮੌਕੇ ਕਾਕਾ ਸਿੰਘ ਭੱਟੀਵਾਲ, ਮੇਜਰ ਸਿੰਘ ਭੱਟੀਵਾਲ, ਬੱਗਾ ਸਿੰਘ ਮਾਝਾ, ਕ੍ਰਿਸ਼ਨ ਭੜ੍ਹੋ ,ਅਮਨਦੀਪ ਕੌਰ ਮਾਝਾ, ਪਰਮਜੀਤ ਕੌਰ ਭੱਟੀਵਾਲ, ਸੁਖਵਿੰਦਰ ਕੌਰ ਭੱਟੀਵਾਲ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements