View Details << Back

ਸਾਨਾਂ ਦੇ ਭੇੜ,ਲੋਕਾਂ ਚ ਹਫੜਾ ਦਫੜੀ
ਭੇੜ 'ਚ ਆਈ ਕਾਰ, ਸਵਾਰ ਬਚੇ ਵਾਲ ਵਾਲ

ਭਵਾਨੀਗੜ੍ਹ, 30 ਸਤੰਬਰ (ਗੁਰਵਿੰਦਰ ਸਿੰਘ):ਇਲਾਕੇ ਵਿੱਚ ਬੇਸਹਾਰਾ ਪਸ਼ੂਆਂ ਦੀ ਦਹਿਸ਼ਤ ਲਗਾਤਾਰ ਵੱਧਦੀ ਜਾ ਰਹੀ ਹੈ। ਸੜਕਾਂ 'ਤੇ ਘੁੰਮਦੀਆਂ ਗਊਆਂ ਅਤੇ ਸਾਨ੍ਹ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅੱਜ ਅਜਿਹਾ ਮਾਮਲਾ ਸ਼ਹਿਰ ਦੇ ਬਾਲਦ ਕੈਂਚੀਆਂ ਵਿਖੇ 2 ਸਾਨ੍ਹਾਂ ਦੀ ਲੜਾਈ ਦੌਰਾਨ ਸਾਹਮਣੇ ਆਇਆ ਜਿੱਥੇ ਇਕ ਸਾਨ੍ ਨੇ ਦੂਜੇ ਸਾਨ੍ ਨੂੰ ਜ਼ੋਰਦਾਰ ਟੱਕਰ ਮਾਰ ਦੇਣ ਕਾਰਨ ਸਾਨ੍ ਨੇ ਉਥੋਂ ਲੰਘ ਰਹੀ ਇਕ ਕਾਰ ਨੂੰ ਚਪੇਟ 'ਚ ਲੈ ਲਿਆ। ਇਸ ਹਾਦਸੇ ਵਿਚ ਕਾਰ ਸਵਾਰ ਬੱਚੇ ਸਮੇਤ 3 ਲੋਕ ਵਾਲ-ਵਾਲ ਬਚ ਗਏ। ਜਦੋਂਕਿ ਇਸ ਹਾਦਸੇ ਵਿਚ ਸਾਨ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ ਘਟਨਾ ਵਿੱਚ ਕਾਰ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਸਬੰਧੀ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਖੇਤਰ ਸੰਘਣੀ ਆਬਾਦੀ ਵਾਲਾ ਹੈ ਤੇ ਇੱਥੇ ਦਿਨ-ਰਾਤ ਵਾਹਨਾ ਦੀ ਭਾਰੀ ਆਵਾਜਾਈ ਰਹਿੰਦੀ ਹੈ। ਇਸ ਖੇਤਰ ਵਿਚ ਘੁੰਮਦੇ ਬੇਸਹਾਰਾਂ ਪਸ਼ੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਦੇ ਨਾਲ-ਨਾਲ ਇਥੇ ਪਸ਼ੂਆਂ ਕਾਰਨ ਹਾਦਸਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਆਏ ਦਿਨ ਇਨ੍ਹਾਂ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ ਵਿਚ ਆਮ ਲੋਕਾਂ ਦਾ ਜਾਨ ਮਾਲ ਦਾ ਕਾਫੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਇਥੇ ਦੋ ਸਾਨ੍ਹ ਜਦੋਂ ਆਪਸ ਵਿਚ ਭਿੜ ਰਹੇ ਸਨ ਤਾਂ ਇਸ ਦੌਰਾਨ ਇਕ ਸਾਨ੍ਹ ਵੱਲੋਂ ਦੂਜੇ ਸਾਨ੍ਹ ਨੂੰ ਜ਼ੋਰਦਾਰ ਟੱਕਰ ਮਾਰ ਦੇਣ ਕਾਰਨ ਇਕ ਸਾਨ੍ਹ ਇਥੋਂ ਲੰਘ ਰਹੀ ਇਕ ਕਾਰ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਸਾਨ੍ਹ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੜਕਾਂ 'ਤੇ ਘੁੰਮਦੇ ਅਤੇ ਲੋਕਾਂ ਲਈ ਜਾਨ ਦਾ ਖੋਅ ਬਣੇ ਇਨ੍ਹਾਂ ਪਸ਼ੂਆਂ ਦੀ ਸਮੱਸਿਆਂ ਨੂੰ ਗੰਭੀਰਤਾਂ ਨਾਲ ਲਿਆ ਜਾਵੇ ਅਤੇ ਇਨ੍ਹਾਂ ਨੂੰ ਸੜਕਾਂ ਅਤੇ ਰਹਾਇਸ਼ੀ ਖੇਤਰਾਂ ਵਿਚੋਂ ਫੜ ਕੇ ਕਿਸੇ ਹੋਰ ਸੁਰੱਖਿਅਤ ਥਾਵਾਂ 'ਤੇ ਛੱਡਿਆ ਜਾਵੇ ਤਾਂ ਜੋ ਜਾਨੀ ਨੁਕਸਾਨ ਹੋਣ ਬਚਾਅ ਹੋ ਸਕੇ।

   
  
  ਮਨੋਰੰਜਨ


  LATEST UPDATES











  Advertisements