View Details << Back

ਗਾਂਧੀ ਜੈਅੰਤੀ ਨੂੰ ਸਮਰਪਿਤ ਸਕੂਲ ਚ ਭਾਸ਼ਣ ਮੁਕਾਬਲੇ ਕਰਵਾਏ

ਅੰਮ੍ਰਿਤਸਰ ( ਗੁਰਵਿੰਦਰ ਰੋਮੀ ) ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਕਮਾਸਕਾ ਵਿਖੇ ਗਾਂਧੀ ਜੀ ਦੇ ਨਿੱਜੀ , ਵਿਦਿਅਕ , ਪੇਸ਼ੇਵਰ ਤੇ ਸੰਘਰਸ਼ਮਈ ਜੀਵਨ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ ਚੜਕੇ ਭਾਗ ਲਿਆ ਅਤੇ ਵਿਦਿਆਰਥੀ ਮਨਜਿੰਦਰ ਸਿੰਘ, ਜਸ਼ਨਦੀਪ, ਅਕਾਸ਼ਦੀਪ, ਜੋਬਨਜੀਤ, ਰੋਹਿਤ ਤੇ ਸਿਮਰਨ ਕੋਰ ਜੇਤੂ ਰਹੇ। ਇਸ ਮੌਕੇ ਵਿਦਿਆਰਥੀ ਗਗਨਦੀਪ ਨੇ ਮਹਾਤਮਾ ਗਾਂਧੀ ਦਾ ਰੋਲ ਵੀ ਬਾਖੂਬੀ ਨਾਲ ਪੇਸ਼ ਕੀਤਾ। ਸਕੂਲ ਦੀ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਗਾਂਧੀ ਜੀ ਦੇ ਵਿਖਾਏ ਸੱਚ ਅਤੇ ਅਹਿੰਸਾ ਦੇ ਸਿਧਾਂਤ ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਗਾਂਧੀ ਜੀ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ। ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਸਿਖਿਆ ਸਬੰਧੀ ਦਿੱਤੇ ਗਏ ਵਿਚਾਰਾਂ ਦੀ ਅੱਜ ਵੀ ਉਨੀਂ ਹੀ ਸਾਰਥਿਕਤਾ ਹੈ ਜਿੰਨੀ ਦੇਸ਼ ਦੀ ਆਜ਼ਾਦੀ ਸਮੇਂ ਸੀ ।
ਗਾਂਧੀ ਜਯੰਤੀ ਮੌਕੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ।


   
  
  ਮਨੋਰੰਜਨ


  LATEST UPDATES











  Advertisements