View Details << Back

ਗਾਂਧੀ ਜਯੰਤੀ ਮੌਕੇ ਕੀਤੀ ਸਕੂਲ ਦੀ ਸਫਾਈ
ਸਾਨੂੰ ਆਪਣੇ ਵਾਤਾਵਰਨ ਨੂੰ ਸਵੱਛ ਅਤੇ ਸਾਫ ਸੁਥਰਾ ਰੱਖਣਾ ਜਰੂਰੀ : ਸੰਤੋਸ਼ ਰਾਣੀ

2 ਅਕਤੂਬਰ ਪਟਿਆਲਾ (ਮਾਲਵਾ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਮਹਾਤਮਾ ਗਾਂਧੀ ਦੇ 150 ਵੇ ਜਨਮ ਦਿਵਸ ਦੇ ਮੌਕੇ ਤੇ ਪਿੰਡ ਬਿੰਜਲ ਵਿਚ ਸਕੂਲ ਮੁਖੀ ਪ੍ਰਿੰਸੀਪਲ ਡਾ. ਸੰਤੋਸ਼ ਰਾਣੀ ਦੀ ਅਗਵਾਈ ਵਿੱਚ ਸਵੱਛਤਾ ਰੈਲੀ ਕੱਢੀ ਗਈ । ਇਸ ਰੈਲੀ ਵਿਚ ਸਕੂਲ ਅਧਿਆਪਕਾ ਅਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਰੈਲੀ ਦੌਰਾਨ ਪਿੰਡ ਬਿੰਜਲ ਦੀਆਂ ਗਲੀਆ ਵਿਚੋਂ ਕੂੜਾ ਕਰਕਟ ਇਕੱਠਾ ਕੀਤਾ ਗਿਆ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਗਿਆ । ਇਸ ਦੌਰਾਨ ਪ੍ਰਾਪਤ ਕੂੜਾ ਕਰਕਟ ਨੂੰ ਸਕੂਲ ਲਿਆਂਦਾ ਗਿਆ । ਇਸ ਮੌਕੇ ਪ੍ਰਿੰਸੀਪਲ ਸੰਤੋਸ਼ ਨੇ ਦੱਸਿਆ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸਵੱਛ ਅਤੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਕੂੜਾ ਕਰਕਟ ਨੂੰ ਇਧਰ ਉਧਰ ਨਹੀਂ ਸੁੱਟਣਾ ਚਾਹੀਦਾ । ਇਸ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਬਹੁਤ ਸਾਰੀਆ ਚੀਜਾ ਬਣਾਈਆਂ ਜਾ ਸਕਦੀਆਂ ਹਨ । ਇੱਥੇ ਦੱਸਣਯੋਗ ਹੈ ਕਿ ਸਕੂਲ ਬਿੰਜਲ ਵਿਖੇ ਜਿਵੇਂ ਖਾਲੀ ਬੋਤਲਾਂ, ਪੁਰਾਣੇ ਟਾਇਰਾ ਆਦਿ ਦਾ ਇਸਤੇਮਾਲ ਕਰਕੇ ਇਕ ਖੂਬਸੂਰਤ ਪਾਰਕ ਵੀ ਬਣਾਇਆ ਹੋਇਆ ਹੈ।
ਇਸ ਮੌਕੇ ਅਧਿਆਪਕਾ ਅਮਨਦੀਪ ਕੌਰ ਤੇ ਕਵਲਜੀਤ ਕੌਰ ਨੇ ਸੁਚੱਜੇ ਤੋਰ ਤੇ ਸਾਇੰਸ ਤੇ ਭੂਗੋਲ ਵਿਸ਼ੇ ਵਿਚੋਂ ਸਫਾਈ ਦੇ ਨਾਲ ਨਾਲ ਪੜ੍ਹਾਈ ਸਬੰਧੀ ਵਾਤਾਵਰਨ ਨਾਲ ਸਬੰਧਿਤ ਵਿਸ਼ਿਆਂ ਤੇ ਲੈਕਚਰ ਦੇ ਕੇ ਬੱਚਿਆਂ ਨੂੰ ਨਾਲ ਦੀ ਨਾਲ ਪ੍ਯੋਗਿਕ ਕੰਮ ਕਰਵਾ ਕੇ ਕਰ ਕੇ ਸਿੱਖਣ ਦੀ ਨੀਤੀ ਰਾਹੀਂ ਬੱਚਿਆਂ ਨੂੰ ਸਿੱਖਾਉਣ ਦਾ ਉਰਪਾਲਾ ਕਿੱਤਾ ।ਇਸ ਮੌਕੇ ਤੇ ਲੈਕਚਰਾਰ ਨਰਿੰਦਰ ਸ਼ਰਮਾ,ਚਮਕੌਰ ਸਿੰਘ, ਰਮਨ ਵਸ਼ਿਸ਼ਟ,ਸੰਦੀਪ ਕੁਮਾਰ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, , ਮਨਮੀਤ ਸਿੰਘ ,ਨਰਿੰਦਰ ਕੌਰ ,ਗਗਨਦੀਪ ਕੌਰ,ਸ਼ਾਲੂ, ਸੰਗੀਤਾ ਦੇਵੀ,ਰਮੇਸ਼ ਕੁਮਾਰੀ, ਹਰਪ੍ਰੀਤ ਕੌਰ,ਹਰਦੀਪ ਕੌਰ ਆਦਿ ਸਮੂਹ ਸਟਾਫ ਹਾਜਰ ਸੀ।


   
  
  ਮਨੋਰੰਜਨ


  LATEST UPDATES











  Advertisements