View Details << Back

ਗਾਂਧੀ ਜਯੰਤੀ ਮੌਕੇ ਕੀਤੀ ਸਕੂਲ ਦੀ ਸਫਾਈ

ਭਵਾਨੀਗੜ੍ਹ, 2 ਅਕਤੂਬਰ (ਗੁਰਵਿੰਦਰ ਸਿੰਘ ): ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ 'ਤੇ ਅੱਜ ਨਿਰੰਕਾਰੀ ਮਿਸ਼ਨ ਵੱਲੋ ਪ੍ਰਾਇਮਰੀ ਸਕੂਲ ਭਵਾਨੀਗੜ ਦੇ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ। ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਡੇ ਗੁਰੂ ਜੀ ਜੇ ਸਾਨੂੰ ਸਿਖਿਆ ਦਿੱਤੀ ਹੈ ਕਿ ਸ਼ਰੀਰ ਦੇ ਨਾਲ ਨਾਲ ਵਾਤਾਵਰਨ ਨੂੰ ਵੀ ਸਾਫ ਰੱਖਣਾ ਜਰੂਰੀ ਹੈ ਅਤੇ ਬੱਚਿਆਂ ਦੇ ਸਕੂਲ 'ਚ ਸਫਾਈ ਇਸ ਲਈ ਵੀ ਜਰੂਰੀ ਹੈ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਵੱਲੋਂ ਭਵਿੱਖ ਵਿੱਚ ਵੀ ਇਸੇ ਤਰਾਂ ਲੋਕ ਸੇਵਾ ਜਾਰੀ ਰਹੇਗੀ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗੁਰਪਿਆਰ ਸਿੰਘ ਨੇ ਕਿਹਾ ਕਿ ਦੇਸ਼ ਭਰ 'ਚ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ 'ਤੇ ਚਲਾਈ ਇਸ ਮੁਹਿੰਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਤੋਰਿਆ ਹੈ ਤੇ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਅਸੀਂ ਹਰ ਜਗਾਹ ਸਫਾਈ ਮੁਹਿੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਨਿਰੰਕਾਰੀ ਮਿਸ਼ਨ ਭਵਾਨੀਗੜ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਟੰਡਨ, ਸ਼ੰਕਰ ਲਾਲ, ਬੇਅੰਤ ਸਿੰਘ, ਭੈਣ ਮੀਨੂ ਸਮੇਤ ਵੱਡੀ ਗਿਣਤੀ 'ਚ ਸੇਵਾਦਾਰ ਹਾਜ਼ਰ ਸਨ।
ਭਵਾਨੀਗੜ੍ਹ ਵਿਖੇ ਸਫਾਈ ਮੁਹਿੰਮ ਦੌਰਾਨ ਸੇਵਾਦਾਰ।


   
  
  ਮਨੋਰੰਜਨ


  LATEST UPDATES











  Advertisements