View Details << Back

ਹਾਰਦਿਕ ਕਾਲਜ ਵਿਖੇ ਗਾਂਧੀ ਜੈਅੰਤੀ ਦਾ ਆਯੋਜਨ
ਅਹਿੰਸਾ ਦੇ ਪੁਜਾਰੀ ਸਨ ਮਹਾਤਮਾ ਗਾਂਧੀ :-ਡਾ.ਅਜੇ ਗੋਇਲ

ਭਵਾਨੀਗੜ੍ਹ, 3 ਅਕਤੂਬਰ (ਗੁਰਵਿੰਦਰ ਸਿੰਘ) ਬੀਤੇ ਦਿਨੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150 ਵੇ ਜਨਮ ਦਿਹਾੜੇ ਤੇ ਜਿਥੇ ਦੇਸ਼ਾਂ ਵਿਦੇਸ਼ਾਂ ਵਿਚ ਗਾਂਧੀ ਜੀ ਦੇ ਦਰਸਾਏ ਮਾਰਗ ਤੇ ਚਲਦਿਆਂ ਦੇਸ਼ ਦੇ ਕੋਨੇ ਕੋਨੇ ਵਿਚ ਗਾਂਧੀ ਜਯੰਤੀ ਧੂਮ ਧਾਮ ਨਾਲ ਮਨਾਈ ਗਈ ਜਿਸ ਵਿਚ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਕੂਲਾਂ ਵਿਚ ਜਾ ਕੇ ਸਾਫੀ ਕੀਤੀ ਗਈ ਓਥੇ ਹੀ ਗਾਂਧੀ ਜੀ ਦੇ ਬੁੱਤ ਤੇ ਫੁੱਲ ਅਤੇ ਹਾਰ ਪਾ ਕੇ ਵੀ ਨਮਨ ਕੀਤਾ ਗਿਆ । ਇਸੇ ਲੜੀ ਤਹਿਤ ਭਵਾਨੀਗੜ ਦੇ ਬੱਖੋਪੀਰ ਰੋਡ ਤੇ ਸਥਿਤ ਹਾਰਦਿਕ ਕਾਲਜ ਆਫ਼ ਐਜੂਕੇਸ਼ਨ ਭਵਾਨੀਗੜ੍ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ.ਅਜੇ ਗੋਇਲ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਦਿਵਸ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਗਾਂਧੀ ਜੀ ਨੇ ਸੱਚ ਅਤੇ ਅਹਿੰਸਾ ਦੇ ਮਾਰਗ ਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ਲਈ ਆਪਣੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਰਵਿੰਦਰ ਸਿੰਘ, ਰਾਜਿੰਦਰ ਮਿੱਤਲ, ਮੋਹਿਤ ਮਿੱਤਲ, ਪ੍ਰਵੇਸ਼ ਗੋਇਲ, ਰਾਜੇਸ਼ ਕੁਮਾਰ ਸਮੇਤ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
ਗਾਂਧੀ ਜੈਅੰਤੀ ਮਨਾਉਣ ਮੌਕੇ ਕਾਲਜ ਮੈਨੇਜਮੈਂਟ।


   
  
  ਮਨੋਰੰਜਨ


  LATEST UPDATES











  Advertisements