View Details << Back

ਹੈਰੀਟੇਜ ਸਕੂਲ ਦੀ ਵਿਦਿਆਰਥਣ ਨੇ ਸਟੋਨ ਪੇਂਟਿੰਗ ਮੁਕਾਬਲੇ ਚ ਮਾਰੀ ਬਾਜੀ

ਭਵਾਨੀਗੜ 11 ਅਕਤੂਬਰ {ਗੁਰਵਿੰਦਰ ਸਿੰਘ} ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਇੰਟਰ-ਸਕੂਲ ਵੈਰਿਡ ਆਰਟ ਦੇ ਅੰਤਰਗਤ 'ਡਰਾਈ ਫਲਾਵਰ ਅਰੇਂਜਮੈਂਟ ਅਤੇ ਸਟੋਨ ਪੇਂਟਿੰਗ' ਮੁਕਾਬਲੇ ਵਿੱਚ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਕੁੱਲ ੧੩ ਸਕੂਲਾਂ ਨੇ ਆਪਣੀ ਭਾਗੀਦਾਰੀ ਦਿੱਤੀ ਜਿਸ ਵਿੱਚ ਹੈਰੀਟੇਜ਼ ਪਬਲਿਕ ਸਕੂਲ ਦੀ ਵਿਦਿਆਰਥਣ ਹਰਸ਼ਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਅਤੇ ਜਸਮਿਲਨ ਸਿੰਘ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ।ਸਕੂਲ ਪ੍ਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਜੀ ਨੇ ਜੇਤੂ ਵਿਦਿਆਰਥਣ ਅਤੇ ਅਧਿਆਪਕਾ ਸ੍ਰੀਮਤੀ ਸ਼ੀਨੂੰ ਧਵਨ ਤੇ ਸ੍ਰੀਮਤੀ ਸੋਨੀਆ ਤਾਤਲਾ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ।
ਜੇਤੂ ਵਿਦਿਆਰਥਣ ਦਾ ਸਨਮਾਨ ਕਰਦੇ ਪ੍ਰਿੰਸੀਪਲ ਮੈਡਮ ਮੀਨੂੰ ਸੂਦ ।


   
  
  ਮਨੋਰੰਜਨ


  LATEST UPDATES











  Advertisements