View Details << Back

ਸਰਕਾਰੀ ਮਿਡਲ ਸਕੂਲ ਢਢੋਲੀ ਕਲਾਂ ਵਿਖੇ ਸਾਇਸ ਮੇਲੇ ਦਾ ਆਯੋਜਨ
ਸਾਇਸ ਮੇਲਿਆਂ ਦੇ ਆਯੋਜਨ ਨਾਲ ਵਿਦਿਅਰਥੀਆਂ ਨੂੰ ਮਿਲਦੀ ਹੈ ਭਰਭੂਰ ਜਾਣਕਾਰੀ :-ਇੰਚਾਰਜ ਜਗਦੀਪ ਸਿੰਘ

ਪਟਿਆਲਾ /ਨਾਭਾ {ਮਾਲਵਾ ਡੇਲੀ ਨਿਉਜ ਬਿਉਰੋ} ਸਿੱਖਿਆ ਵਿਭਾਗ ਵਲੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਾਇਸ ਵਿਸ਼ੇ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ ਸਰਕਾਰੀ ਮਿਡਲ ਸਕੂਲ ਢਢੋਲ ਕਲਾਂ ਵਿਖੇ ਸਾਇਸ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਸਕੂਲ ਵਿਚ ਪੜਦੇ ਸਾਰੇ ਵਿਦਿਆਰਥੀਆਂ ਨੇ ਭਾਗ ਲੈਦੇ ਹੋਏ ਲਗਭਗ 60 ਕਿਰਿਆਂਵਾਂ ਬਣਾਈਆਂ। ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਕੰਪਲੈਕਸ ਸਕੂਲ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ਛਾਹੜ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਰਾਣੀ ਅਤੇ ਲੈਕਚਰਾਰ ਮਨਦੀਪ ਸਿੰਘ ਨੇ ਵਿਦਿਆਰਥੀਆਂ ਦੇ ਇੱਕ ਇੱਕ ਕਿਰਿਆ ਨੂੰ ਬਾਰੀਕੀ ਨਾਲ ਦੇਖਿਆ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਬਣਾਏ ਮਾਡਲਾਂ ਦੀ ਭਰਭੂਰ ਜਾਣਕਾਰੀ ਦੀ ਤਾਰੀਫ ਕਰਦਿਆਂ ਇਸੇ ਤਰਾਂ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੋਕੇ ਉਹਨਾਂ ਸਾਇਸ ਮਾਸਟਰ ਸ਼੍ਰੀ ਅਤੁੱਲ ਗੁਪਤਾ ਦੀ ਦੇਖ ਰੇਖ ਵਿੱਚ ਲਗਾਏ ਗਏ ਸਾਇਸ ਮੇਲੇ ਦੀ ਭਰਭੂਰ ਤਾਰੀਫ ਕਰਦੇ ਹੋਏ ਆਉਣ ਵਾਲੇ ਸਮੇ ਵਿੱਚ ਇਹੋ ਜਹੇ ਹੋਰ ਪ੍ਰੋਗਰਾਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਪਹੁੰਚੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਇਸ ਸਾਇਸ ਮੇਲੇ ਵਿੱਚ ਰੋਚਕ ਤੱਥਾਂ ਨੂੰ ਜਾਣਿਆ। ਇਸ ਮੋਕੇ ਸਕੂਲ ਇੰਚਾਰਜ ਜਗਦੀਪ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮੂਹ ਪਿੰਡ ਵਾਸੀਆਂ ਦਾ ਇਥੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਐਸੇ ਸਾਇਸ ਮੇਲਿਆਂ ਦੇ ਆਯੋਜਨ ਨਾਲ ਜਿਥੇ ਵਿਦਿਅਰਥੀਆਂ ਨੂੰ ਭਰਭੂਰ ਜਾਣਕਾਰੀ ਮਿਲਦੀ ਹੈ ਉਥੇ ਹੀ ਵਿਦਿਆਰਥੀਆਂ ਵਿੱਚ ਹੱਥੀ ਕੰਮ ਕਰਨ ਦੀ ਰੁੱਚੀ ਵੀ ਬਣਦੀ ਹੈ ਉਹਨਾਂ ਭਰਭੂਰ ਜਾਣਕਾਰੀ ਦੇਣ ਵਾਲੀ ਸਾਇਸ ਪ੍ਦਰਸ਼ਨੀ ਲਈ ਜਿਥੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ ਉਥੇ ਹੀ ਇਸ ਸਾਇਸ ਮੇਲੇ ਨੂੰ ਸੂਝ ਬੂਝ ਸਦਕਾ ਨੇਪਰੇ ਚਾਣਨ ਵਾਲੇ ਸਾਇਸ ਅਧਿਆਪਕ ਅਤੁੱਲ ਗੁਪਤਾ, ਮੋਜੂਦ ਅਧਿਆਪਕ ਸਹਿਬਾਨ ਅਤੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਬਾਦ ਵੀ ਦਿੱਤੀ। ਇਸ ਮੋਕੇ ਕਰਮਜੀਤ ਕੋਰ, ਸੁਨੀਤਾ ਰਾਣੀ, ਰਾਜਵੀਰ ਸਿੰਘ, ਜਸਵਿੰਦਰ ਕੋਰ ਆਦਿ ਨੇ ਵੀ ਇਸ ਸਾਇਸ ਮੇਲੇ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।
ਸਾਇਸ ਮੇਲੇ ਦੋਰਾਨ ਬੱਚਿਆਂ ਵਲੋ ਬਣਾਏ ਮਾਡਲਾਂ ਨਾਲ ਅਧਿਆਪਕ।


   
  
  ਮਨੋਰੰਜਨ


  LATEST UPDATES











  Advertisements