View Details << Back

ਕੈਬਨਿਟ ਮੰਤਰੀ ਸਿੰਗਲਾ ਵਲੋ ਸਕੂਲ ਦੇ ਵਿਦਿਆਰਥੀਆਂ ਨੂੰ ਕ੍ਰਿਕਟ ਖੇਡਣ ਲਈ ਦਿੱਤੀ ਕਿੱਟ
ਮੈਡਮ ਤਰਵਿੰਦਰ ਕੋਰ ਨੇ ਕੈਬਨਿਟ ਮੰਤਰੀ ਸਿੰਗਲਾ ਦਾ ਕੀਤਾ ਧੰਨਵਾਦ

ਭਵਾਨੀਗੜ 14 ਅਕਤੂਬਰ (ਗੁਰਵਿੰਦਰ ਸਿੰਘ) 550 ਸਾਲ ਪ੍ਕਾਸ਼ ਪੂਰਵ ਨੂੰ ਸਮਰਪਿਤ ਤੰਦਰੁਸਤ ਮੁਹਿੰਮ ਪੰਜਾਬ ਦੇ ਚਲਦਿਆਂ ਜਿਥੇ ਨੌਜਵਾਨ ਵਰਗ ਨੂੰ ਵੱਖ ਵੱਖ ਗੇਮਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਓਥੇ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਨੂੰ ਖੇਡ ਕਿਟਾਂ ਵੰਡੀਆਂ ਜਾ ਰਹੀਆਂ ਹਨ ਇਸੇ ਤਹਿਤ ਅੱਜ ਮਾਨਯੋਗ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਲੋ ਸਰਕਰੀ ਸੀਨੀਅਰ ਸਕੈਡਰੀ ਸਕੂਲ (ਲੜਕਿਆਂ ) ਭਵਾਨੀਗੜ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਜੋਨ ਅੰਡਰ 17 ਦੀ ਵਧੀਆ ਕਾਰਗੁਜਾਰੀ ਲਈ ਕ੍ਰਿਕਟ ਜੋਨੈਕਸ ਦੀ ਕਿੱਟ ਪਿੰਸੀਪਲ ਮੈਡਮ ਤਰਵਿੰਦਰ ਕੋਰ ਅਤੇ ਸਮੂਹ ਸਟਾਫ ਨੂੰ ਭੇਜੀ ਗਈ। ਸਕੂਲ ਦੇ ਪਿੰਸੀਪਲ ਮੈਡਮ ਤਰਵਿੰਦਰ ਕੋਰ ਨੇ ਜਿਥੇ ਖਿਡਾਰੀਆਂ ਨੂੰ ਕਿੱਟ ਮਿਲਣ ਤੇ ਖੂਬ ਮਿਹਨਤ ਕਰਕੇ ਆਪਣਾ , ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਨਾ ਦਿੱਤੀ ਉਥੇ ਹੀ ਉਹਨਾਂ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਵੀ ਕੀਤਾ । ਉਹਨਾਂ ਆਸ ਪ੍ਗਟ ਕੀਤੀ ਕਿ ਆਪਣੇ ਸਕੂਲ ਦੀ ਟੀਮ ਨੂੰ ਚੰਗੀ ਮਿਹਨਤ ਕਰਨ ਉਪਰੰਤ ਉਹ ਅਤੇ ਉਹਨਾਂ ਦਾ ਸਮੂਹ ਸਕੂਲ ਸਟਾਫ ਸਟੇਟ ਪੱਧਰੀ ਖੇਡਾਂ ਵਿੱਚ ਲਿਜਾਣ ਲਈ ਤਤਪਰ ਹਨ।
ਵਿਦਿਆਰਥੀਆਂ ਨੂੰ ਕਿੱਟ ਸੋਪਦੇ ਹੋਏ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ।


   
  
  ਮਨੋਰੰਜਨ


  LATEST UPDATES











  Advertisements