View Details << Back

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਵਿਖੇ 'ਸੁੰਦਰ ਲਿਖਾਈ ' ਮੁਕਾਬਲੇ ਕਰਵਾਏ
ਰਮਨਵੀਰ ਕੌਰ ਨੇ 'ਕਲਾ ਗੌਰਵ ਅਵਾਰਡ ਜਿੱਤਿਆ

ਭਵਾਨੀਗੜ 17 ਅਕਤੂਬਰ {ਗੁਰਵਿੰਦਰ ਸਿੰਘ} ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਬਾਬਾ ਕਿਰਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਸਟੂਡੈਂਟ ਡਿਵੈਲਪਮੈਂਟ ਸੁਸਾਇਟੀ ਔਰੰਗਾਬਾਦ ਦੇ ਸਹਿਯੋਗ ਨਾਲ ਕਲਰਿੰਗ ਅਤੇ ਸੁੰਦਰ ਲਿਖਾਈ ਪ੍ਤੀਯੋਗਤਾ ਕਰਵਾਈ ਗਈ। ਜਿਸ ਵਿਚ ਸਕੂਲ ਦੇ ਸੀਨੀਅਰ ਅਤੇ ਜੂਨੀਅਰ ਗਰੁੱਪ ਦੇ ਵਿਦਿਆਰਥੀਆਂ ਨੇ ਭਾਗ ਲਿਆ । ਸਕੂਲ ਵਿਦਿਆਰਥਣ ਰਮਨਵੀਰ ਕੌਰ ਨੇ 'ਕਲਾ ਗੌਰਵ ਅਵਾਰਡ 2019' ਵਿੱਚ ਗੋਲਡ ਮੈਡਲ ਜਿੱਤਿਆ। ਪ੍ਤੀਯੋਗਤਾ ਵਿੱਚ 19 ਬੱਚੇ ਕਲਰਿੰਗ ਅਤੇ 14 ਬੱਚੇ ਸੁੰਦਰ ਲਿਖਾਈ ਲਈ ਚੁਣੇ ਗਏ। ਸਕੂਲ ਪ੍ਰਿੰਸੀਪਲ ਡਾ. ਯੋਗਿਤਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਪ੍ਬੰਧਕ ਹਰਦੀਪ ਸਿੰਘ, ਮਾਸਟਰ ਕਸ਼ਮੀਰਾ ਸਿੰਘ ਅਤੇ ਸਕੂਲ ਮੈਨੇਜਮੈਂਟ ਵੱਲੋਂ ਗੋਲਡ ਮੈਡਲ ਜੇਤੂ ਵਿਦਿਆਰਥਣ ਰਮਨਵੀਰ ਕੌਰ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਮੈਨੇਜਮੈਂਟ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ।


   
  
  ਮਨੋਰੰਜਨ


  LATEST UPDATES











  Advertisements