View Details << Back

ਮਹਿਲਾ ਅਗਰਵਾਲ ਸਭਾ ਭਵਾਨੀਗੜ ਵੱਲੋਂ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਕਿਰਨ ਗਰਗ ਬਣੀ 'ਮਿਸਿਜ ਕਰਵਾ ਚੌਥ'

ਭਵਾਨੀਗੜ੍ਹ, 18 ਅਕਤੂਬਰ (ਗੁਰਵਿੰਦਰ ਸਿੰਘ): ਕਰਵਾ ਚੌਥ ਦਾ ਤਿਉਹਾਰ ਜਿਥੇ ਪੂਰੇ ਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਓਥੇ ਹੀ ਭਵਾਨੀਗੜ੍ਹ ਵਿਖੇ ਮਹਿਲਾ ਅਗਰਵਾਲ ਸਭਾ ਭਵਾਨੀਗੜ ਵੱਲੋਂ ਕਰਵਾ ਚੌਥ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੌਹਣੇ ਰੰਗ ਤੇ ਪਹਿਨਾਵੇ ਪਹਿਨ ਕੇ ਸਜੀਅਾ ਸਭਾ ਦੀਆਂ ਮੈਂਬਰਾਂ ਤੇ ਸੁਹਾਗਣਾ ਨੇ ਭਜਨ ਕੀਰਤਨ, ਗਿੱਧਾ ਤੇ ਡਾਂਸ ਵੀ ਕੀਤਾ। ਸਭਾ ਵੱਲੋਂ ਸਾਰੇ ਮੈਂਬਰਾਂ ਨੂੰ ਗਿਫਟ ਵੀ ਦਿੱਤੇ ਗਏ। ਮਿਸਿਜ ਕਰਵਾ ਚੌਥ ਕਿਰਨ ਗਰਗ ਨੂੰ ਚੁਣਿਆ ਗਿਆ। ਪ੍ਰੋਗਰਾਮ ਦੌਰਾਨ ਊਸ਼ਾ ਗਰਗ, ਰੀਨਾ ਗਰਗ, ਰੀਮਾ ਮਿੱਤਲ, ਕਿਰਨ, ਸੋਨੀਆ ਰਾਣੀ, ਸੀਮਾ ਬਾਂਸਲ, ਸਵੀਟੀ, ਸ਼ਿਖਾ ਗੋਇਲ, ਮਮਤੇਸ਼, ਸਰਲਾ ਰਾਣੀ, ਕ੍ਰਿਸ਼ਨਾ ਗਰਗ, ਸਲੋਚਨਾ, ਸੁਦੇਸ਼ ਕੁਮਾਰੀ, ਸੁਮਨ ਲਤਾ, ਪਿੰਕੀ, ਨੀਲਮ ਰਾਣੀ ਆਦਿ ਹਾਜ਼ਰ ਸਨ।
ਕਰਵਾ ਚੌਥ ਮਨਾਉਦੀਆ ਸੁਹਾਗਣਾ ।


   
  
  ਮਨੋਰੰਜਨ


  LATEST UPDATES











  Advertisements