View Details << Back

ਵਿਦਿਆਰਥੀਆਂ ਪਿੰਗਲਵਾੜੇ ਨੂੰ ਵਸਤਾਂ ਕੀਤੀਆਂ ਭੇਟ

ਭਵਾਨੀਗੜ, 20 ਅਕਤੂਬਰ (ਗੁਰਵਿੰਦਰ ਸਿੰਘ): ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਨਵਤਾ ਦੀ ਭਲਾਈ ਲਈ ਬਣਾਈ ਗਈ ਸੰਸਥਾ 'ਪ੍ਰਯਾਸ' ਦੇ ਸਹਿਯੋਗ ਤੇ ਪ੍ਰਿੰਸੀਪਲ ਮੀਨੂ ਸੂਦ ਦੀ ਯੋਗ ਅਗਵਾਈ ਹੇਠ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ ਵਿਖੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਨੂੰ ਉੱਥੇ ਰਹਿਣ ਵਾਲੇ ਬੱਚਿਆਂ ਤੇ ਬਜੁਰਗਾਂ ਨੂੰ ਮਿਲਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਅਧਿਆਪਕਾਂ ਤੇ ਬੱਚਿਆਂ ਵੱਲੋਂ ਇਕੱਤਰ ਕੀਤੀਆਂ ਗਈਆਂ ਵਸਤਾਂ ਪਿੰਗਲਵਾੜੇ ਨੂੰ ਭੇਂਟ ਕੀਤੀਆਂ ਇਸ ਮੌਕੇ ਪਿੰਗਲਵਾੜੇ ਦੇ ਮੁਖੀ ਨੇ ਵਿਦਿਆਰਥੀਆਂ ਨੂੰ ਉੱਥੋਂ ਦੇ ਕਾਰਜ ਵਿਵਹਾਰ ਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ। ਸਕੂਲ ਪ੍ਰਬੰਧਕ ਅਨਿਲ ਮਿੱਤਲ ਤੇ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਨਾਲ ਜੁੜਨ ਦੀ ਸ਼ਲਾਘਾ ਕੀਤੀ।
ਪਿੰਗਲਵਾੜੇ ਦਾ ਦੌਰਾ ਕਰਦੇ ਵਿਦਿਆਰਥੀ ।


   
  
  ਮਨੋਰੰਜਨ


  LATEST UPDATES











  Advertisements