View Details << Back

ਬਿੰਜਲ ਸਕੂਲ ਦੀ ਵਿਦਿਆਰਥਣ ਨੇ ਕੁਸ਼ਤੀ ਵਿੱਚ ਹਾਸਿਲ ਕਿੱਤਾ ਕਾਂਸੀ ਤਗਮਾ
ਜਿਲ੍ਹਾ ਖੇਡਾਂ ਸਮੇਤ ਇਸ ਸੀਜਨ ਵਿੱਚ ਜਿੱਤੇ ਵਿਦਿਆਰਥੀਆਂ ਨੇ ਦਰਜਨਾਂ ਤਗਮੇ ਮਿਹਨਤ ਜਾਰੀ -ਚਮਕੌਰ ਸਿੰਘ

ਪਟਿਆਲਾ 22 ਅਕਤੂਬਰ (ਬਿਊਰੋ ਮਾਲਵਾ ਡੈਲੀ ਨਿਊਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਦੀ ਵਿਦਿਆਰਥਣ ਨੇ ਜਿਲ੍ਹਾ ਫਰੀਦਕੋਟ ਵਿੱਚ ਹੋਈਆਂ 65 ਵੀਆਂ ਪੰਜਾਬ ਸਕੂਲ ਖੇਡਾਂ ਦੇ ਸਟੇਟ ਰੈਸਲਿੰਗ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਹਾਸਿਲ ਕਿੱਤਾ ਵਿਦਿਆਰਥਣ ਮੰਨਤ ਸੈਣੀ ਨੇ ਅੰਡਰ 14 ਵਰਗ ਦੇ 30 ਕਿੱਲੋ ਭਾਰ ਵਿੱਚ ਕਾਂਸੀ ਦਾ ਤਗਮਾ ਹਾਸਿਲ ਕਰਕੇ ਨਾ ਸਿਰਫ ਸਕੂਲ ਸਗੋਂ ਸਮੂਚੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ ਸਕੂਲ ਮੁਖੀ ਡਾ ਸੰਤੋਸ਼ ਨੇ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕੀ ਖਿਡਾਰਣ ਮੰਨਤ ਸੈਣੀ ਨੇ ਰਾਜ ਪੱਧਰੀ ਖਿਡਾਰਣ ਬਣ ਕੇ ਉਹਨਾਂ ਦੇ ਸਕੂਲ ਦਾ ਮਾਣ ਵਧਾਇਆ ਹੈ ਉਹਨਾਂ ਨੇ ਲੈਕਚਰਾਰ ਸਰੀਰਕ ਸਿੱਖਿਆ ਚਮਕੌਰ ਸਿੰਘ ਕੋਚ ਕਵਲਜੀਤ ਕੌਰ ਤੇ ਸਮੂਹ ਸਕੂਲ ਸਟਾਫ ਦੀ ਪ੍ਰਸੰਸਾ ਕਰਦੇ ਹੋਏ ਵਧਾਈ ਦਿੱਤੀ ਇਸ ਮੌਕੇ ਲੈਕਚਰਾਰ ਚਮਕੌਰ ਸਿੰਘ ਤੇ ਕਵਲਜੀਤ ਕੌਰ ਨੇ ਦੱਸਿਆ ਕੀ ਸਮੂਹ ਸਕੂਲ ਸਟਾਫ ਦੀ ਮਿਹਨਤ ਸਦਕਾ ਇਸ ਸੀਜਨ ਵਿੱਚ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਮੁਕਾਬਲਿਆਂ ਸਮੇਤ ਸਕੂਲ ਲਈ ਦਰਜਨਾਂ ਤਗਮੇ ਹਾਸਿਲ ਕਿੱਤੇ ਹਨ ਸਟਾਫ ਵਲੋਂ ਬੱਚਿਆਂ ਦੀ ਪੂਰਨ ਸਖਸ਼ੀਅਤ ਦੇ ਵਿਕਾਸ ਲਈ ਮਿਹਨਤ ਜਾਰੀ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕੀ ਇਸ ਤੋਂ ਇਲਾਵਾ ਉਹਨਾਂ ਦੇ ਸਕੂਲ ਦੀਆਂ 3 ਹੋਰ ਵਿਦਿਆਰਥਣਾਂ ਦੀ ਅਗਾਮੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ ਇਸ ਮੌਕੇ ਚੇਅਰਮੈਨ ਰਮੇਸ਼ ਕੁਮਾਰ ਅਧਿਆਪਕ ਸਮਾਜਿਕ ਸਿੱਖਿਆ ਸ਼੍ਰੀ ਸੰਦੀਪ ਕੁਮਾਰ ਵਿਗਿਆਨ ਅਧਿਆਪਕਾ ਸ਼੍ਰੀਮਤੀ ਅਮਨਦੀਪ ਕੌਰ ਅੰਗਰੇਜ਼ੀ ਅਧਿਆਪਕਾ ਸ਼੍ਰੀਮਤੀ ਡੇਜ਼ੀ ਤੇ ਸਮੂਹ ਸਕੂਲ ਸਟਾਫ ਬੱਚਿਆਂ ਦੀ ਹੌਸਲਾ ਅਫਜਾਈ ਸਮੇ ਮੌਜੂਦ ਸੀ.
ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਸਕੂਲ ਸਟਾਫ ਤੇ ਕੋਚ


   
  
  ਮਨੋਰੰਜਨ


  LATEST UPDATES











  Advertisements