View Details << Back

ਰੰਗ ਭਰਨ ਤੇ ਲੇਖਣ ਕਲਾ ਦੇ ਮੁਕਾਬਲਿਆਂ ਚ ਅਲਪਾਇਨ ਸਕੂਲ ਦੇ ਵਿਦਿਆਰਥੀਆਂ ਮਾਰੀ ਬਾਜੀ

ਭਵਾਨੀਗੜ੍ਹ, 24 ਅਕਤੂਬਰ (ਗੁਰਵਿੰਦਰ ਸਿੰਘ): ਅਲਪਾਈਨ ਪਬਲਿਕ ਸਕੂਲ ਭਵਾਨੀਗੜ ਵਿਖੇ ਵਿਦਿਆਰਥੀ ਵਿਕਾਸ ਸੰਘ ਔਰੰਗਾਬਾਦ ਵੱਲੋਂ ਪਿਛਲੇ ਦਿਨੀਂ ਰੰਗ ਭਰਨ ਅਤੇ ਲਿਖਣ ਕਲਾ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ । ਰੰਗ ਭਰਨ ਦੀ ਪ੍ਰਤੀਯੋਗਤਾ 'ਚ ਪ੍ਰਭਜੋਤ ਕੌਰ, ਹਰਨੂਰ ਸਿੰਘ, ਰਮਨ ਪੁਰੀ, ਮਹਿਕ, ਸਾਹਿਬਪ੍ਰੀਤ ਸਿੰਘ ਨੇ ਕਲਾ ਰਤਨ ਅਵਾਰਡ ਅਤੇ ਲਿਖਣ ਕਲਾ ਵਿੱਚ ਸਹਿਜ ਕੌਰ, ਪ੍ਰਭਜੋਤ ਕੌਰ, ਧ੍ਰੀਤੀ, ਰਵਲੀਨ ਕੌਰ ਨੇ ਕਲਾ ਗੌਰਵ ਅਵਾਰਡ ਵਿੱਚ ਮੈਡਲ ਤੇ ਸਰਟੀਫਿਕੇਟ ਹਾਸਲ ਕੀਤੇ। ਇਸ ਤੋਂ ਇਲਾਵਾ ਵਿਦਿਆਰਥਣ ਪ੍ਰਭਜੋਤ ਕੌਰ ਨੂੰ ਵੀ ਵਿਸੇਸ਼ ਰਾਸ਼ੀ ਦੇ ਕੇ ਉਤਸ਼ਾਹਿਤ ਕੀਤਾ ਗਿਆ। ਪ੍ਰਿੰਸੀਪਲ ਰੋਮਾ ਅਰੋੜਾ ਨੇ ਵੱਖ ਵੱਖ ਉੱਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌੰਸਲਾ ਅਫਜਾਈ ਕੀਤੀ।
ਮੁਕਾਬਲਿਆਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਕੂਲ ਸਟਾਫ਼ ਨਾਲ।


   
  
  ਮਨੋਰੰਜਨ


  LATEST UPDATES











  Advertisements