View Details << Back

ਹੈਰੀਟੇਜ ਸਕੂਲ ਦੀਆਂ ਵਿਦਿਆਰਥਣਾਂ ਮੁੜ ਕੀਤਾ ਸਕੂਲ ਦਾ ਨਾ ਰੋਸ਼ਨ

ਭਵਾਨੀਗੜ ੨੪ ਅਕਤੂਬਰ {ਗੁਰਵਿੰਦਰ ਸਿੰਘ} ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ, ਗੁਰਪਿੰਦਰ ਕੌਰ ਅਤੇ ਅਸ਼ਨਵੀਰ ਕੌਰ ਨੂੰ ਬੋਰਡ ਵੱਲੋਂ ਲਈ ਗਈ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਵਧੀਆਂ ਅੰਕ ਪ੍ਰਾਪਤ ਕਰਨ ਲਈ ਸਹੋਦਿਆ ਸਕੂਲਜ਼ ਵੱਲੋਂ ਟਰਾਫੀ, ਸਰਟੀਫਿਕੇਟ ਅਤੇ ਕੈਸ਼ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਤੱਰਕੀਆਂ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਸ੍ਰੀ ਮਤੀ ਸੂਦ ਜੀ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਆਪਣਾ ਮਿੱਥਿਆ ਟੀਚਾ ਪ੍ਰਾਪਤ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਆ।
ਜੇਤੂ ਵਿਦਿਆਰਥਣਾਂ ਦਾ ਸਨਮਾਨ ਕਰਦੇ ਸਕੂਲ ਮੁੱਖੀ ਮੈਡਮ ਮੀਨੂੰ ਸੂਦ।


   
  
  ਮਨੋਰੰਜਨ


  LATEST UPDATES











  Advertisements