" />
   View Details << Back

" />

ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਕੀਤਾ ਥਾਣੇ ਦਾ ਘਿਰਾਓ
ਦਸ ਦਿਨ ਪਹਿਲਾਂ ਵਾਪਰਿਆ ਸੀ ਹਾਦਸਾ

ਭਵਾਨੀਗੜ, 18 ਨਵੰਬਰ (ਗੁਰਵਿੰਦਰ ਸਿੰਘ): ਦਸ ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵੱਜੋਂ ਅੱਜ ਸੀਪੀਆਈਅੈਮ (ਲੈਬਰੇਸ਼ਨ) ਦੇ ਆਗੂਆਂ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਭਵਾਨੀਗੜ ਥਾਣੇ ਦਾ ਘਿਰਾਓ ਕਰਦਿਆਂ ਪੁਲਸ ਪ੍ਰਸ਼ਾਸ਼ਨ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕਾਮਰੇਡ ਉਧਮ ਸਿੰਘ ਸੰਤੋਖਪੁਰਾ ਜਿਲਾ ਸਕੱਤਰ ਸੀਪੀਆਈਅਮ (ਲੈਬਰੇਸ਼ਨ) ਨੇ ਦੱਸਿਆ ਕਿ ਬੀਤੀ 8 ਨਵੰਬਰ ਦੀ ਦੇਰ ਸ਼ਾਮ ਪਿੰਡ ਫੱਗੂਵਾਲਾ ਨੇੜੇ ਮੁੱਖ ਸੜਕ 'ਤੇ ਮੋਟਰਸਾਇਕਲ ਤੇ ਟਰੈਕਟਰ ਟਰਾਲੀ ਵਿੱਚਕਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਲਿਤ ਪਰਿਵਾਰ ਨਾਲ ਸਬੰਧਤ ਮੋਟਰਸਾਇਕਲ ਸਵਾਰ ਸਤਨਾਮ ਸਿੰਘ ਸਮੇਤ ਤਿੰਨ ਵਿਅਕਤੀ ਜਖਮੀ ਹੋ ਗਏ ਸਨ। ਹਾਦਸੇ 'ਚ ਗੰਭੀਰ ਰੂਪ ਵਿੱਚ ਜਖਮੀ ਪੀਜੀਆਈ ਵਿਖੇ ਜੇਰੇ ਇਲਾਜ ਸਤਨਾਮ ਸਿੰਘ ਦੀ ਅੱਜ ਸਵੇਰੇ ਮੌਤ ਹੋ ਗਈ ਤੇ ਉਸਦੇ ਦੋ ਸਾਥੀ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹਨ। ਧਰਨਾ ਦੇ ਰਹੇ ਮ੍ਰਿਤਕ ਸਤਨਾਮ ਸਿੰਘ ਦੇ ਪਰਿਵਾਰਕ ਮੈੰਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਿਆਂ ਦੇ ਨਾਮ ਦੱਸਣ ਦੇ ਬਾਵਜੂਦ ਪੁਲਸ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਕਰਨ ਵਿੱਚ ਗੰਭੀਰਤਾ ਨਹੀਂ ਦਿਖਾ ਰਹੀ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮਾਮਲੇ ਵਿੱਚ ਪੁਲਸ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀ ਕਰਦੀ ਉਦੋਂ ਤੱਕ ਸਤਨਾਮ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਧਰਨਾਕਾਰੀਆਂ ਦੀ ਡੀਐੱਸਪੀ ਨਾਲ ਮੀਟਿੰਗ ਹੋ ਰਹੀ ਸੀ।ਇਸ ਮੌਕੇ ਗੋਬਿੰਦ ਸਿੰਘ ਛਾਜਲੀ ਸੂਬਾ ਕਮੇਟੀ ਮੈਂਬਰ, ਬੀਰਬਲ ਸਿੰਘ ਲਹਿਲ ਕਲਾਂ ਤਹਿਸੀਲ ਸਕੱਤਰ ਮੂਨਕ, ਦਲਜੀਤ ਸਿੰਘ ਸੰਗਰੂਰ, ਕਿਸਾਨ ਆਗੂ ਜਗਤਾਰ ਸਿੰਘ ਕਾਲਝਾੜ ਤੇ ਵੱਡੀ ਗਿਣਤੀ ਵਿੱਚ ਅਰਤਾਂ ਸਮੇਤ ਦਲਿਤ ਭਾਈਚਾਰੇ ਦੇ ਲੋਕ ਹਾਜ਼ਰ ਸਨ। ਇਸ ਸਬੰਧੀ -ਇੰਸਪੈਕਟਰ ਗੁਰਿੰਦਰ ਸਿੰਘ, ਥਾਣਾ ਮੁਖੀ ਭਵਾਨੀਗੜ ਨੇ ਕਿਹਾ ਕਿ "ਹਾਦਸੇ ਸਬੰਧੀ ਪੁਲਸ ਵੱਲੋਂ 9 ਨਵੰਬਰ ਨੂੰ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਤੇ ਅੱਜ ਸਤਨਾਮ ਸਿੰਘ ਦੇ ਪਰਿਵਾਰਕ ਮੈੰਬਰਾਂ ਨੇ ਪੁਲਸ ਨੂੰ ਦੋਸ਼ੀਆਂ ਦੇ ਨਾਮ ਦੱਸੇ ਹਨ ਜਿਨ੍ਹਾਂ ਨੂੰ ਕੇਸ ਵਿੱਚ ਨਾਮਜਦ ਕਰਕੇ ਕਾਰਵਾਈ ਕੀਤੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements