View Details << Back

ਦੋ ਮਹੀਨਿਆਂ ਤੋਂ ਤਨਖਾਹਾ ਨੂੰ ਤਰਸੇ 108 ਐਬੂਲੈਂਸ ਦੇ ਕਰਮਚਾਰੀ
- ਪੰਜਾਬ ਸਰਕਾਰ ਖਿਲਾਫ਼ ਸ਼ੰਘਰਸ਼ ਦੀ ਚੇਤਾਵਨੀ-

ਭਵਾਨੀਗੜ੍ਹ, 26 ਨਵੰਬਰ (ਗੁਰਵਿੰਦਰ ਸਿੰਘ): 108 ਐਬੂਲੈਂਸ 'ਤੇ ਕੰਮ ਕਰ ਰਹੇ ਕਰਮਚਾਰੀ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 108 ਐਬੂਲੈਂਸ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਨਿੱਜਰ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ 108 ਐਬੂਲੈਂਸ ਦੇ ਕਰਮਚਾਰੀਆਂ ਨੂੰ ਕਈ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਨਿੱਜਰ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀ ਘਰ ਤੋਂ ਦੂਰ 150-200 ਕਿਲੋਮੀਟਰ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਕੋਲ ਆਉੰਣ ਜਾਣ ਦੇ ਕਿਰਾਏ, ਰੋਟੀ, ਘਰ ਦੇ ਖਰਚੇ, ਬੱਚਿਆਂ ਦੀਆਂ ਸਕੂਲ ਫੀਸਾਂ ਲਈ ਵੀ ਪੈਸੇ ਨਹੀਂ ਹਨ। ਪਹਿਲਾਂ ਹੀ ਕਰਮਚਾਰੀਆਂ ਦੀ ਤਨਖਾਹਾਂ ਬਹੁਤ ਘੱਟ ਹੋਣ ਕਰਕੇ ਇਨ੍ਹਾਂ ਕੋਲ ਪੈਸੇ ਦੀ ਬੱਚਤ ਬਹੁਤ ਘੱਟ ਹੈ। ਆਗੂ ਨੇ ਦੱਸਿਆ ਕਿ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਤਨਖਾਹ ਮਹੀਨੇ ਦੀ 15 ਤਾਰੀਖ ਤੋਂ ਬਾਅਦ ਦਿੱਤੀ ਜਾਂਦੀ ਹੈ ਪਰੰਤੂ ਨਵੰਬਰ ਮਹੀਨਾ ਖਤਮ ਹੋ ਚੱਲਿਆ ਹੈ ਤੇ ਉਨ੍ਹਾਂ ਨੂੰ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲ ਸਕੀ। ਕਰਮਚਾਰੀਆਂ ਦੀ ਤਨਖਾਹਾ ਵਿੱਚ ਦੇਰੀ ਸਬੰਧੀ ਜਦੋਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਵੱਲੋਂ 108 ਐਬੂਲੈਂਸ ਦੇ ਪ੍ਰੋਜੈਕਟ ਮੈਨੇਜਰ ਸਾਇਕਤ ਮੁਖਰਜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਤਨਖਾਹ ਦਾ ਚੈੱਕ ਨਾ ਮਿਲਣ ਕਾਰਨ ਇਹ ਦੇਰੀ ਹੋ ਰਹੀ ਹੈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 27 ਨਵੰਬਰ ਤੱਕ ਕਰਮਚਾਰੀਆਂ ਦੀਆਂ ਤਨਖਾਹਾ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ ਤਾਂ ਯੂਨੀਅਨ ਵੱਲੋਂ ਅਮ.ਡੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਨਿੱਜਰ।


   
  
  ਮਨੋਰੰਜਨ


  LATEST UPDATES











  Advertisements