View Details << Back

ਕਾਹਨਗੜ੍ਹ ਵਿਖੇ ਦੂਜੇ ਪੰਚਕਰਮਾ ਵਿਧੀ ਕਮਰੇ ਦਾ ਉਦਘਾਟਨ

ਭਵਾਨੀਗੜ੍ਹ, 26 ਨਵੰਬਰ (ਗੁਰਵਿੰਦਰ ਸਿੰਘ): ਡਾਇਰੈਕਟਰ ਆਯੁਰਵੈਦ ਪੰਜਾਬ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਆਯੁਰਵੈਦ ਯੂਨਾਨੀ ਅਫਸਰ ਡਾ.ਰੇਨੂਕਾ ਕਪੂਰ ਨੇ ਸਰਕਾਰੀ ਆਯੁਰਵੈਦਿਕ ਸਿਹਤ ਕੇਂਦਰ ਕਾਹਨਗੜ੍ਹ ਵਿਖੇ ਦੂਸਰੇ ਪੰਚਕਰਮਾ ਵਿਧੀ ਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਪਹੁੰਚੇ ਸੀਨੀਅਰ ਡਾਕਟਰ ਰਵੀ ਕੁਮਾਰ ਨੇ ਦੱਸਿਆ ਕਿ ਆਯੁਰਵੈਦ ਵਿੱਚ ਪੰਚਕਰਮਾ ਵਿਧੀ ਰਾਹੀਂ ਸਰੀਰ 'ਚੋਂ ਬੀਮਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ। ਸਿਹਤ ਕੇਂਦਰ ਕਾਨਗੜ੍ਹ ਵਿਖੇ ਪਹਿਲਾਂ ਤੋਂ ਪੰਚਕਰਮਾ ਵਿਧੀ ਰਾਹੀਂ ਇਲਾਜ ਹੋ ਰਿਹਾ ਹੈ ਪਰ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਯੂਨਾਨੀ ਅਫ਼ਸਰ ਅਤੇ ਜ਼ਿਲ੍ਹਾ ਆਯੁਰਵੈਦਿਕ ਸੁਪਰੀਡੈਂਟ ਦੇ ਯਤਨਾਂ ਸਦਕਾ ਇੱਥੇ ਦੂਸਰਾ ਪੰਚਕਰਮਾ ਵਿਧੀ ਰੂਮ ਤਿਆਰ ਕੀਤਾ ਗਿਆ ਹੈ। ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਲਲਿਤ ਕਾਂਸਲ ਨੇ ਦੱਸਿਆ ਕਿ ਜੋੜਾਂ ਦੇ ਦਰਦ, ਮਾਈਗ੍ਰੇਨ, ਨੀਂਦ ਨਾ ਆਉਣਾ, ਸਰਵਾਈਕਲ, ਪਿੱਠ ਦਰਦ ਆਦਿ ਬੀਮਾਰੀਆਂ ਆਯੁਰਵੈਦਿਕ ਵਿਧੀਆਂ ਅਤੇ ਪੰਚਕਰਮਾ ਨਾਲ ਸਰੀਰ ਦਾ ਸੋਧਣ ਕਰਕੇ ਠੀਕ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤਮੰਦ ਵਿਅਕਤੀਆਂ ਨੂੰ ਹਰ ਸਾਲ ਸੋਧਨ ਕਰਵਾਉਣਾ ਚਾਹੀਦਾ ਹੈ ਅਤੇ ਇਲਾਕੇ ਦੇ ਲੋਕ ਵੱਧ ਤੋਂ ਵੱਧ ਆਯੁਰਵੈਦ ਦੇ ਪੰਚਕਰਮਾ ਵਿਧੀ ਰਾਹੀਂ ਆਪਣਾ ਇਲਾਜ ਕਰਵਾ ਕੇ ਇਸਦਾ ਲਾਭ ਲੈਣ। ਇਸ ਮੌਕੇ ਗੁਰਦੀਪ ਸਿੰਘ ਨਰੈਣਗੜ੍ਹ, ਸੁਰਜੀਤ ਸਿੰਘ ਕਾਨਗੜ੍ਹ, ਘੁੰਮਣ ਸਿੰਘ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ ।
ਪੰਚਕਰਮਾ ਵਿਧੀ ਰਾਹੀਂ ਇਲਾਜ ਕਰਦੇ ਡਾਕਟਰ।


   
  
  ਮਨੋਰੰਜਨ


  LATEST UPDATES











  Advertisements