View Details << Back

6ਵੇ ਲਵ ਕੁਸ਼ ਵਿਜੈ ਦਿਵਸ ਦੀਆਂ ਤਿਆਰੀਆਂ ਸ਼ੂਰੁ
30 ਦਸੰਬਰ ਨੂੰ ਮਨਾਇਆ ਜਾਵੇਗਾ ਕੁਸ਼ ਵਿਜੇ ਦਿਵਸ :-ਕਲਿਆਣ

ਭਵਾਨੀਗੜ੍ਹ 8 ਦਸੰਬਰ (ਗੁਰਵਿੰਦਰ ਸਿੰਘ) ਅੱਜ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੀ ਇੱਕ ਮੀਟਿੰਗ ਭਵਾਨੀਗੜ੍ਹ ਦੇ ਵਾਲਮੀਕਿ ਮੰਦਰ ਵਿਖੇ ਹੋਈ ਜਿਸ ਵਿੱਚ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਵਾਂ ਲਵ ਕੁਸ਼ ਵਿਜੈ ਦਿਵਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ । ਇਸ ਮੀਟਿੰਗ ਦੀ ਪ੍ਰਧਾਨਗੀ ਪੀ ਐਸ ਗ਼ਮੀ ਕਲਿਆਣ ਸੈਂਟਰ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਨੇ ਕੀਤੀ । ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਪ੍ਰੋਗਰਾਮ ਦੇ ਸਬੰਧ ਵਿੱਚ ਵਿਚਾਰ ਵਟਾਂਦਰੇ ਕੀਤੇ ਗਏ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐੱਸ ਗ਼ਮੀ ਕਲਿਆਣ ਨੇ ਦੱਸਿਆ ਕਿ ਲਵ ਕੁਸ਼ ਵਿਜੈ ਦਿਵਸ ਤੀਹ ਦਸੰਬਰ ਨੂੰ ਇੱਕ ਵੱਡਾ ਪ੍ਰੋਗਰਾਮ ਕਰਕੇ ਮਨਾਇਆ ਜਾਵੇਗਾ । ਉਨ੍ਹਾਂ ਸਮੂਹ ਵਾਲਮੀਕਿ ਭਾਈਚਾਰੇ ਨੂੰ ਲਵ ਕੁਸ਼ ਵਿਜੈ ਦਿਵਸ ਤੇ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਦਿੜ੍ਹਬਾ ਨਿਰਭੈ ਸਿੰਘ ਸਹੋਤਾ ਜ਼ਿਲ੍ਹਾ ਪ੍ਰੈੱਸ ਸਕੱਤਰ ਅਮਰਜੀਤ ਸਿੰਘ ਬੱਬੀ ਜ਼ਿਲ੍ਹਾ ਸਲਾਹਕਾਰ . ਧਰਮਵੀਰ ਸਿੰਘ ਲੋਹਟੀਆਂ ਸ਼ਹਿਰੀ ਪ੍ਰਧਾਨ ਤਰਸੇਮ ਦਾਸ ਸ਼ਹਿਰੀ ਮੀਤ ਪ੍ਰਧਾਨ ਜੰਟਾ ਦਾ ਸਭਾਵਾਂ ਸਲਾਹਕਾਰ ਅਵਤਾਰ ਸਿੰਘ ਕਾਕੜਾ ਪ੍ਰਚਾਰ ਸਕੱਤਰ .ਸੁਖਪਾਲ ਸਿੰਘ ਸੈਂਟੀ ਮੈਂਬਰ ਜ਼ਿਲ੍ਹਾ ਕਮੇਟੀ ਗੁਰੀ ਮਹਿਰਾ ਸੀਨੀਅਰ ਮੈਂਬਰ ਸਤਨਾਮ ਸਿੰਘ ਮਹਿਰਾ ਦਿੜ੍ਹਬਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੋਜਵਾਨ ਹਾਜ਼ਰ ਸਨ।
ਮੀਟਿੰਗ ਉਪਰੰਤ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਅਹੁਦੇਦਾਰ ।


   
  
  ਮਨੋਰੰਜਨ


  LATEST UPDATES











  Advertisements