View Details << Back

ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਗੱਡੀ ਦੀ ਭੰਨਤੋੜ ਕਰਕੇ ਹਮਲਾਵਰ ਫਰਾਰ
24 ਘੰਟੇ ਬਾਅਦ ਵੀ ਨਹੀਂ ਹੋਈ ਕਾਰਵਾਈ

ਭਵਾਨੀਗੜ੍ਹ, 8 ਦਸੰਬਰ (ਗੁਰਵਿੰਦਰ ਸਿੰਘ)- ਬੀਤੀ ਸ਼ਾਮ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨੇੜੇ ਇੱਕ ਸਕਾਰਪਿਓ ਸਵਾਰ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਕੁੱਝ ਵਿਅਕਤੀਆਂ ਦੀ ਸਰੇਆਮ ਕੁੱਟਮਾਰ ਕਰਕੇ ਉਨ੍ਹਾਂ ਦੀ ਗੱਡੀ ਦੀ ਭੰਨ ਤੋੜ ਕਰ ਦਿੱਤੀ। ਨੈਸ਼ਨਲ ਹਾਈਵੇ 'ਤੇ ਭੀੜ ਭੜੱਕੇ ਵਾਲੀ ਥਾਂ 'ਤੇ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਪੁਲਸ ਨੇ ਲਗਭਗ 24 ਘੰਟੇ ਬੀਤ ਜਾਣ ਦੇ ਬਾਅਦ ਵੀ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਲੰਡੇਕੇ (ਮੋਗਾ) ਵਾਸੀ ਮਨਦੀਪ ਸਿੰਘ, ਅਮਰ ਸਿੰਘ, ਜਰਮਨ ਸਿੰਘ, ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਪਣੇ ਇੱਕ ਅਪੰਗ ਦੋਸਤ ਸਮੇਤ ਪ੍ਰਮੇਸ਼ਵਰ ਦੁਆਰ ਗੁਰਦੁਆਰਾ ਸਾਹਿਬ ਤੋਂ ਸੰਤ ਢੱਡਰੀਆਂ ਵਾਲਿਆਂ ਦੇ ਦੀਵਾਨ ਸੁਣਕੇ ਵਾਪਸ ਅਪਣੇ ਪਿੰਡ ਜਾ ਰਹੇ ਸਨ ਤਾਂ ਇਸ ਦੌਰਾਨ ਜਦੋਂ ਉਹ ਭਵਾਨੀਗੜ੍ਹ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨੇੜੇ ਅਪਣੀ ਗੱਡੀ ਖੜਾ ਕੇ ਇੱਕ ਦਵਾਈਆਂ ਦੀ ਦੁਕਾਨ 'ਤੇ ਦਵਾਈ ਲੈਣ ਲਈ ਰੁਕੇ ਤਾਂ ਇੱਕ ਸਕਾਰਪਿਓ ਸਵਾਰ ਨੌਜਵਾਨਾਂ ਨੇ ਅਪਣੀ ਗੱਡੀ ਉਨ੍ਹਾਂ ਦੀ ਗੱਡੀ ਵਿੱਚ ਮਾਰ ਦਿੱਤੀ ਜਿਸ 'ਤੇ ਸਾਡੇ ਵੱਲੋਂ ਇਤਰਾਜ ਜਤਾਉਣ 'ਤੇ ਉਨ੍ਹਾਂ ਸਕਾਰਪਿਓ ਸਵਾਰ ਨੌਜਵਾਨਾਂ ਨੇ ਅਪਣੇ ਕੁੱਝ ਹੋਰ ਸਾਥੀਆਂ ਨੂੰ ਮੌਕੇ 'ਤੇ ਬੁਲਾ ਕੇ ਕ੍ਰਿਪਾਨਾ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਉਨ੍ਹਾਂ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਨਾਲ ਭੰਨ ਦਿੱਤੀ ਤੇ ਸਾਡੇ ਸਾਥੀਆਂ ਨੂੰ ਗੰਭੀਰ ਸੱਟਾਂ ਮਾਰ ਕੇ ਜਖ਼ਮੀ ਦਿੱਤਾ ਤੇ ਬਾਅਦ ਵਿੱਚ ਲਲਕਾਰੇ ਮਾਰਦਿਆਂ ਫਰਾਰ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ। ਓਧਰ, ਇਸ ਸਬੰਧੀ ਏਅਸਆਈ ਕੁਲਵਿੰਦਰ ਸਿੰਘ ਨੇ ਅਤਵਾਰ ਸ਼ਾਮ ਨੂੰ ਦੱਸਿਆ ਕਿ ਜਖ਼ਮੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਹਨ, ਸੋਮਵਾਰ ਨੂੰ ਬਿਆਨ ਦਰਜ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements