View Details << Back

ਸ਼ਹਿਰ ਦੀਆਂ ਸਰਵਿਸ ਲਾਇਨਾਂ ਤੋਂ ਨਜਾਇਜ਼ ਕਬਜੇ ਹਟਵਾਏ
-- ਨਗਰ ਕੌਂਸਲ ਤੇ ਟਰੈਫਿਕ ਪੁਲਸ ਨੇ ਕੀਤੀ ਕਾਰਵਾਈ --

ਭਵਾਨੀਗੜ੍ਹ, 9 ਦਸੰਬਰ ()- ਸ਼ਹਿਰ
ਵਿੱਚ ਦਿਨੋੰ ਦਿਨ ਵਿਗੜ ਹੋ ਰਹੀ
ਟਰੈਫਿਕ ਵਿਵਸਥਾ ਨੂੰ ਚੁਸਤ ਦਰੁਸਤ
ਬਣਾਏ ਰੱਖਣ ਲਈ ਅੱਜ ਨਗਰ ਕੌਂਸਲ
ਤੇ ਟਰੈਫਿਕ ਪੁਲਸ ਵਿਭਾਗ ਦੀ ਇੱਕ
ਸਾਂਝੀ ਟੀਮ ਵੱਲੋਂ ਸ਼ਹਿਰ ਦੇ ਮੁੱਖ ਮਾਰਗ
'ਤੇ ਸਥਿਤ ਦੁਕਾਨਾਂ ਦੇ ਬਾਹਰ ਰੱਖਿਆ
ਸਮਾਨ ਅਤੇ ਆਵਾਜਾਈ ਵਿੱਚ ਅੜਿੱਕਾ
ਬਣ ਰਹੀਆਂ ਰੇਹੜੀ ਫੜੀਆਂ ਨੂੰ
ਹਟਵਾਇਆ। ਇਸ ਮੌਕੇ ਟੀਮ ਵਿੱਚ
ਸ਼ਾਮਲ ਨਗਰ ਕੌੰਸਲ ਭਵਾਨੀਗੜ ਦੇ
ਸੇੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ,
ਏਅੈਸਆਈ ਸਾਹਿਬ ਸਿੰਘ ਇੰਚਾਰਜ
ਟਰੈਫਿਕ ਵਿੰਗ ਭਵਾਨੀਗੜ ਨੇ ਕਿਹਾ
ਨੈਸ਼ਨਲ ਹਾਈਵੇ 'ਤੇ ਦੋਵਾਂ ਪਾਸੇ ਸਥਿਤ
ਦੁਕਾਨਦਾਰਾਂ ਵੱਲੋਂਦੁਕਾਨਾਂ ਦੇ ਬਾਹਰ ਸਰਵਿਸ ਲਾਇਨਾਂ
'ਤੇ ਸਮਾਨ ਰੱਖ ਕੇ ਕਈ ਕਈ ਫੁੱਟ ਕੀਤੇ
ਨਜਾਇਜ਼ ਕਬਜਿਆਂ ਅਤੇ ਬੇਰੋਕ ਟੋਕ
ਖੜਦੀਆਂ ਫਲ ਸਬਜੀਆਂ ਆਦਿ ਦੀਆਂ
ਰੇਹੜੀਆਂ ਕਰਕੇ ਆਵਾਜਾਈ ਵਿੱਚ
ਵਿਘਨ ਪੈ ਰਿਹਾ ਸੀ ਜਿਸ ਦੇ ਤਹਿਤ
ਵਿਸ਼ੇਸ਼ ਮੁਹਿੰਮ ਚਲਾ ਕੇ ਦੁਕਾਨਦਾਰਾਂ ਦੇ
ਸਮਾਨ ਨੂੰ ਅੰਦਰ ਰਖਵਾ ਕੇ ਅਤੇ ਰੇਹੜੀ
ਫੜੀ ਵਾਲਿਆਂ ਨੂੰ ਸੜਕ ਤੋਂ ਹਟਾ ਕੇ
ਟਰੈਫਿਕ ਵਿਵਸਥਾ ਵਿੱਚ ਸੁਧਾਰ ਕੀਤਾ
ਗਿਆ ਹੈ ਤੇ ਨਾਲ ਹੀ ਉਨ੍ਹਾਂ ਤੋਂ
ਸਹਿਯੋਗ ਦੀ ਵੀ ਮੰਗ ਕੀਤੀ ਗਈ ਹੈ।
ਅਧਿਕਾਰੀਆਂ ਨੇ ਆਖਿਆ ਕਿ ਸ਼ਹਿਰ
ਵਿੱਚ ਟ੍ਰੈਫਿਕ ਵਿਵਸਥਾ ਨੂੰ ਚੁਸਤ
ਦਰੁਸਤ ਰੱਖਣ ਲਈ ਆਮ ਲੋਕਾਂ ਤੇ
ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ
ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ
ਜੋ ਸਰਵਿਸ ਰੋਡ ਤੋਂ ਲੰਘਣ ਵਾਲੇ
ਰਾਹਗੀਰਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ
ਨਾ ਝੱਲਣੀ ਪਵੇ। ਇਸ ਮੌਕੇ ਹੌਲਦਾਰ
ਸੁਖਵਿੰਦਰ ਸਿੰਘ, ਮੇਲਾ ਸਿੰਘ ਸਮੇਤ
ਹੋਰ ਮੁਲਾਜ਼ਮ ਵੀ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements