View Details << Back

ਗੁਰੂ ਤੇਗ ਬਹਾਦਰ ਕਾਲਜ ਦੇ ਵਿਦਿਆਰਥੀਆਂ ਨੇ ਮੱਲਾ ਮਾਰੀਆਂ
ਸੋਨੀਆ ਰਾਣੀ,ਮਨਦੀਪ ਕੌਰ,ਰਜਿੰਦਰ ਕੌਰ, ਅਰਸ਼ਦੀਪ ਕੌਰ ਨੇ ਕੀਤਾ ਨਾ ਰੋਸ਼ਨ

ਭਵਾਨੀਗੜ੍ਹ {ਗੁਰਵਿੰਦਰ ਸਿੰਘ} ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚੋਂ ਗੁਰੂ ਤੇਗ ਬਹਾਦਰ ਕਾਲਜ,ਭਵਾਨੀਗੜ੍ਹ ਦਾ ਬੀ.ਏ ਭਾਗ ਦੂਜਾ ਅਤੇ ਬੀ.ਕਾਮ ਭਾਗ ਪਹਿਲਾ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ । ਇਸ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ । ਕਾਲਜ ਦੇ ਸਾਰੇ ਹੀ ਵਿਦਿਆਰਥੀਆਂ ਨੇ ਇਹਨਾਂ ਨਤੀਜਿਆਂ ਵਿੱਚ ਫਸਟ ਡਵੀਜਨ ਹਾਸਿਲ ਕੀਤੀ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਨੇ ਦੱਸਿਆ ਕਿ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਸੋਨੀਆ ਰਾਣੀ ਨੇ 82% ਅੰਕ ਹਾਸਿਲ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਜਿਸ ਵਿਚ ਉਸਨੇ ਅੰਗ੍ਰੇਜੀ ਵਿਸ਼ੇ ਵਿੱਚ 100 ਵਿੱਚੋਂ 93 ਅੰਕ ਹਾਸਿਲ ਕੀਤੇ ਹਨ । ਮਨਦੀਪ ਕੌਰ ਨੇ 76% ਅੰਕ ਹਾਸਿਲ ਕਰਕੇ ਕਾਲਜ ਵਿਚ ਦੂਜਾ ਸਥਾਨ ਹਾਸਿਲ ਕੀਤਾ ਜਿਸ ਵਿੱਚ ਉਸਨੇ ਅੰਗ੍ਰੇਜੀ ਵਿਸ਼ੇ ਵਿੱਚ 88 ਅੰਕ ਹਾਸਿਲ ਕੀਤੇ । ਇਸੇ ਤਰ੍ਹਾਂ ਰਜਿੰਦਰ ਕੌਰ ਨੇ 75% ਅੰਕ ਹਾਸਿਲ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਜਿਸ ਵਿੱਚੋਂ ਇਸੇ ਅੰਗ੍ਰੇਜੀ ਵਿਸ਼ੇ ਵਿਚ 82 ਅੰਕ ਹਾਸਿਲ ਕੀਤੇ । ਇਸੇ ਤਰ੍ਹਾਂ ਬੀ.ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 72% ਅੰਕ ਹਾਸਿਲ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਜਿਸ ਵਿਚ ਇਸਨੇ ਵਪਾਰਕ ਮੈਥ ਵਿਚੋਂ 100 ਵਿੱਚੋਂ 84 ਨੰਬਰ ਹਾਸਿਲ ਕੀਤੇ ਪਰਮਜੋਤ ਕੌਰ ਅਤੇ ਸੁਖਚਰਨਜੀਤ ਕੌਰ ਨੇ 71% ਅੰਕ ਹਾਸਿਲ ਕਰਕੇ ਕਾਲਜ ਵਿਚ ਦੂਜਾ ਸਥਾਨ ਹਾਸਿਲ ਕੀਤਾ ਜਿਸ ਵਿਚ ਇਹਨਾਂ ਨੇ ਵਪਾਰਕ ਕਾਨੂੰਨ ਵਿਚ 71 ਨੰਬਰ ਹਾਸਿਲ ਕੀਤੇ ਅਤੇ ਗਗਨਦੀਪ ਕੌਰ ਨੇ 70% ਅੰਕ ਹਾਸਿਲ ਕਰਕੇ ਕਾਲਜ ਵਿਚ ਤੀਜਾ ਸਥਾਨ ਹਾਸਿਲ ਕੀਤਾ ਜਿਸ ਵਿੱਚੋਂ ਇਸਨੇ ਵਪਾਰਕ ਕਾਨੂੰਨ ਵਿਚ 82 ਨੰਬਰ ਹਾਸਿਲ ਕੀਤੇ । ਇਹਨਾਂ ਸ਼ਾਨਦਾਰ ਨਤੀਜਿਆਂ ਲਈ ਕਾਲਜ ਦੇ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਘੁਮਾਣ ਨੇ ਬੱਚਿਆ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਹੌਸਲਾ ਅਵਜਾਈ ਕਰਦਿਆਂ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਹਨਾਂ ਕਿਹਾ ਕਿ ਇਹ ਸਭ ਕੁਝ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ ।

   
  
  ਮਨੋਰੰਜਨ


  LATEST UPDATES











  Advertisements