View Details << Back

ਚੋਣਾਂ ਦੌਰਾਨ ਜਮਾਂ ਕਰਵਾਇਆ ਰਿਵਾਲਵਰ ਥਾਣੇ 'ਚੋਂ ਗੁੰਮ
- ਦੋ ਪੁਲਸ ਮੁਲਾਜ਼ਮਾਂ ਖਿਲਾਫ਼ ਪਰਚਾ -

ਭਵਾਨੀਗੜ, 20 ਦਸੰਬਰ (ਗੁਰਵਿੰਦਰ ਸਿੰਘ ): ਥਾਣੇ 'ਚ ਜਮਾਂ ਕਰਵਾਇਆ ਰਿਵਾਲਵਰ ਗੁੰਮ ਹੋਣ ਦੇ ਮਾਮਲੇ ਵਿੱਚ ਦੋ ਪੁਲਸ ਮੁਲਾਜ਼ਮਾ 'ਤੇ ਗਾਜ ਡਿੱਗੀ ਹੈ। ਇਸ ਸਬੰਧੀ ਪੁਲਸ ਨੇ ਏਅਸਆਈ ਤੇ ਹੌਲਦਾਰ ਵਿਰੁੱਧ ਅਣਗਹਿਲੀ ਵਰਤਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ। ਜਾਣਕਾਰੀ ਅਨੁਸਾਰ ਲੰਘੀਆਂ ਲੋਕ ਸਭਾ ਦੀ ਚੋਣਾ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਸਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫੱਗੂਵਾਲਾ ਦਾ ਰਿਵਾਲਵਰ 32 ਬੋਰ ਨੰਬਰੀ ਅਫ ਜੀ 03834 ਸਹਾਇਕ ਥਾਣੇਦਾਰ ਸਰਬਜੀਤ ਸਿੰਘ ਵੱਲੋਂ ਲਿਆ ਕੇ ਭਵਾਨੀਗੜ ਥਾਣਾ ਮੁੱਖ ਮੁਨਸ਼ੀ ਹੌਲਦਾਰ ਮਹਿੰਦਰ ਸਿੰਘ ਕੋਲ ਮਾਲਖਾਨਾ ਜਮਾਂ ਕਰਵਾਇਆ ਸੀ ਅਤੇ ਜਸਵਿੰਦਰ ਸਿੰਘ ਨੂੰ ਅਪਣੇ ਦਸਖਤਾਂ ਹੇਠ ਰਸੀਦ ਕੱਟ ਕੇ ਦਿੱਤੀ ਸੀ। ਦੋਸ਼ ਹੈ ਕਿ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਮੁੱਖ ਮੁਨਸ਼ੀ ਹੌਲਦਾਰ ਮਹਿੰਦਰ ਸਿੰਘ ਕੋਲੋਂ ਅਸਲੇ ਦੀ ਰਸੀਦ ਹਾਸਲ ਨਾ ਕਰਕੇ ਅਤੇ ਹੌਲਦਾਰ ਮਹਿੰਦਰ ਸਿੰਘ ਨੇ ਜਮਾ ਅਸਲਾ ਦਾ ਲਿਖਤੀ ਰਿਕਾਰਡ ਨਾ ਰੱਖ ਦੋਵੇਂ ਮੁਲਾਜ਼ਮਾਂ ਨੇ ਅਣਗਹਿਲੀ ਦਾ ਸਬੂਤ ਦਿੱਤਾ ਹੈ। ਜਿਸ ਸਬੰਧੀ ਉਕਤ ਪੁਲਸ ਮੁਲਾਜਮਾਂ ਖਿਲਾਫ਼ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਓਧਰ, ਡੀਅਸਪੀ ਭਵਾਨੀਗੜ ਗੁਬਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ, ਅਣਗਹਿਲੀ ਦਿਖਾਉਣ ਵਾਲੇ ਮੁਲਾਜ਼ਮਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ।

   
  
  ਮਨੋਰੰਜਨ


  LATEST UPDATES











  Advertisements