View Details << Back

ਮੁਫ਼ਤ ਮੈਡੀਕਲ ਕੈਪ
ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾਂ ਦਾ ਕੀਤਾ ਚੈਕਅੱਪ

ਭਵਾਨੀਗੜ, 22 ਦਸੰਬਰ (ਗੁਰਵਿੰਦਰ ਸਿੰਘ): ਸਵਰਗੀ ਸੰਤ ਰਾਮ ਸਿੰਗਲਾ ਜੀ ਦੀ ਨਿੱਘੀ ਯਾਦ ਵਿੱਚ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿੱਚ ਅੱਜ ਗੁਰਦੁਆਰਾ ਭਗਤ ਰਵਿਦਾਸ ਭਵਾਨੀਗੜ ਵਿਖੇ ਇੱਕ ਮੁਫ਼ਤ ਮੈਡੀਕਲ ਚੈੱਕਅਪ ਕੈਪ ਲਗਾਇਆ ਗਿਆ। ਕੈਪ ਦਾ ਉਦਘਾਟਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਸੰਗਰੂਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਦਿਲ ਦੇ ਰੋਗਾਂ, ਚਮੜੀ, ਅੱਖਾਂ, ਹੱਡੀਆਂ ਦੇ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਤੇ ਲੋੜਵੰਦ ਲੋਕਾਂ ਨੂੰ ਅਨਕਾਂ ਮੁਫ਼ਤ ਵੰਡੀਆਂ ਗਈਆਂ। ਕੈੰਪ 'ਚ ਪਹੁੰਚੇ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਦੇ ਲਗਭਗ 700 ਲੋਕਾਂ ਨੇ ਲਾਭ ਲਿਆ। ਇਸ ਮੌਕੇ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਹਲਕੇ ਵਿੱਚ ਲੋਕਾਂ ਦੀ ਭਲਾਈ ਲਈ ਸਮੇਂ ਸਮੇਂ 'ਤੇ ਅਜਿਹੇ ਮੈਡੀਕਲ ਕੈੰਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਪਹੁੰਚ ਕੇ ਆਮ ਲੋਕ ਵੱਧ ਤੋਂ ਵੱਧ ਲਾਭ ਲੈ ਰਹੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਨੂੰ ਸਿਰੌਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਪਨ ਕੁਮਾਰ ਸ਼ਰਮਾਂ ਜਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਵਰਿੰਦਰ ਪੰਨਵਾਂ ਚੈਅਰਮੈਨ ਬਲਾਕ ਸੰਮਤੀ ਭਵਾਨੀਗੜ, ਜਸਵੀਰ ਕੌਰ ਚੈਅਰਪਰਸਨ ਜਿਲ੍ਹਾ ਪ੍ਰੀਸ਼ਦ ਸੰਗਰੂਰ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਕੰਧੋਲਾ , ਹਰਮਨ ਨੰਬਰਦਾਰ , ਦਰਸ਼ਨ ਦਾਸ ਜੱਜ , ਸਾਹਿਬ ਸਿੰਘ ਸਰਪੰਚ , ਭਗਵੰਤ ਸਿੰਘ ਸਰਪੰਚ , ਸਿਮਰਜੀਤ ਸਿੰਘ ਸਰਪੰਚ , ਲਖਵੀਰ ਸਿੰਘ ਸਰਪੰਚ , ਹਾਕਮ ਸਿੰਘ ਮੁਗ਼ਲ, ਸੰਜੂ ਵਰਮਾ, ਕਪਲ ਦੇਵ ਗਰਗ, ਫਕੀਰ ਚੰਦ ਸਿੰਗਲਾ, ਜਗਤਾਰ ਨਮਾਦਾ, ਨਰਿੰਦਰ ਸਲਦੀ, ਗੁਰਮੀਤ ਸਿੰਘ ਸਰਪੰਚ, ਮੰਗਤ ਸ਼ਰਮਾਂ, ਕੁਲਵਿੰਦਰ ਮਾਝਾ, ਪ੍ਰਦੀਪ ਕੱਦ, ਰਣਜੀਤ ਤੂਰ, ਤਰਸੇਮ ਜਿੰਦਲ, ਮਹੇਸ਼ ਮੇਸ਼ੀ,ਬਲਵਿੰਦਰ ਸਿੰਘ ਪੂਨੀਆ, ਰਾਏ ਸਿੰਘ ਬਖਤੜੀ ਆਦਿ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements