View Details << Back

ਧੋਖਾਦੇਹੀ ਦੇ ਦੋਸ਼ 'ਚ ਸਮੇਤ ਪਟਵਾਰੀ 4 ਖਿਲਾਫ਼ ਪਰਚਾ

ਭਵਾਨੀਗੜ, 23 ਦਸੰਬਰ (ਗੁਰਵਿੰਦਰ ਸਿੰਘ): ਜਮੀਨ ਦੀ ਮਾਲਕੀ ਬਦਲ ਕੇ ਵਿਅਕਤੀ ਦੀ ਜ਼ਮੀਨ 'ਤੇ ਕਿਸੇ ਹੋਰ ਵਿਅਕਤੀ ਵੱਲੋਂ ਸਾਢੇ 14 ਲੱਖ ਰੁਪਏ ਦਾ ਲੋਨ ਕਰਵਾਉਣ ਦੇ ਇੱਕ ਮਾਮਲੇ ਵਿੱਚ ਪੁਲਸ ਵੱਲੋਂ ਇੱਕ ਪਟਵਾਰੀ, ਵਕੀਲ ਸਮੇਤ ਚਾਰ ਲੋਕਾਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਭਵਾਨੀਗੜ ਨੇ SSP ਸੰਗਰੂਰ ਨੂੰ ਦਿੱਤੀ ਦਰਖਾਸਤ ਵਿੱਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਭੱਟੀਵਾਲ ਕਲਾਂ ਵਿਖੇ ਉਸਦੀ 29 ਵਿਘੇ ਇੱਕ ਵਿਸਵਾ ਜ਼ਮੀਨ ਹੈ ਪਰੰਤੂ ਮਲਾਕੀ ਵਾਲੇ ਖਾਨੇ ਵਿੱਚ ਮੇਰੇ ਨਾਮ ਦੀ ਬਜਾਏ ਭਰਪੂਰ ਸਿੰਘ ਪੁੱਤਰ ਧੰਨਾ ਸਿੰਘ ਅਤੇ ਵਿਸ਼ੇਸ਼ ਕਥਨ ਵਾਲੇ ਖਾਨੇ ਵਿੱਚ ਆਡ ਰਹਿਨ ਦਰਜ ਹੈ। ਜਿਸ ਰਾਹੀਂ ਮਾਲਕ ਵੱਲੋਂ ਆਈਸੀਆਈਸੀਆਈ ਬੈੰਕ ਭਵਾਨੀਗੜ ਦਾ 14.5 ਲੱਖ ਰੁਪਏ ਲੋਨ ਦਰਜ ਹੈ ਜਦੋਂਕਿ ਜਮੀਨ ਮੇਰੀ ਹੈ ਜਿਸਦੀ ਹਲਕਾ ਪਟਵਾਰੀ ਵੱਲੋਂ ਮਾਲਕੀ ਬਦਲ ਦਿੱਤੀ ਗਈ ਹੈ। ਮਾਮਲੇ ਸਬੰਧੀ ਪੜਤਾਲ ਕਰਨ ਉਪਰੰਤ ਪੁਲਸ ਨੇ ਰੂਪ ਚੰਦ ਹਲਕਾ ਪਟਵਾਰੀ, ਗੁਰਿੰਦਰ ਸਿੰਘ ਫੀਲਡ ਅਫ਼ਸਰ, ਵਕੀਲ ਸੁਰਿੰਦਰ ਮੋਹਨ ਅਤੇ ਭਰਪੂਰ ਸਿੰਘ ਖਿਲਾਫ਼ ਅਧੀਨ ਧਾਰਾ 420, 465, 467, 468, 471, 120 ਬੀ ਆਈਪੀਸੀ ਦੇ ਤਹਿਤ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕੀਤਾ।

   
  
  ਮਨੋਰੰਜਨ


  LATEST UPDATES











  Advertisements