View Details << Back

ਮੰਗਾਂ ਨੂੰ ਲੈਕੇ 3582 ਅਧਿਆਪਕ ਯੂਨੀਅਨ ਦਾ ਵਫ਼ਦ ਸਿੱਖਿਆ ਸਕੱਤਰ ਨੂੰ ਮਿਲਿਆ

ਸੰਗਰੂਰ/ ਮੋਹਾਲੀ (ਗੁਰਵਿੰਦਰ ਸਿੰਘ, ਸਵਰਾਜ ਸਾਗਰ)ਅੱਜ 3582 ਅਧਿਆਪਕ ਯੂਨੀਅਨ ਪੰਜਾਬ ਦਾ ਇਕ ਵਫ਼ਦ ਯੂਨੀਅਨ ਦੇ ਸਰਪ੍ਰਸਤ ਰਾਜਪਾਲ ਖਨੌਰੀ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਮਿਲਿਆ‌। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੋਹਾਲੀ ਦਫ਼ਤਰ ਵਿਚ ਹੋਈ ਉਕਤ ਮੀਟਿੰਗ ਵਿੱਚ ਯੂਨੀਅਨ ਦੇ ਵਫ਼ਦ ਨੇ ਅਪਣੀਆ ਅਹਿਮ ਮੁੱਖ ਮੰਗਾਂ ਸਰਹੱਦੀ ਖੇਤਰ ਦੇ ਸਕੂਲਾਂ ਵਿਚ ਨੋਕਰੀ ਕਰ ਰਹੇ 3582 ਮਾਸਟਰ ਕੇਡਰ ਦੇ ਅਧਿਆਪਕਾਂ ਦੀ ਪਹਿਲ ਦੇ ਆਧਾਰ ਤੇ ਜੱਦੀ ਜ਼ਿਲਿਆਂ ਵਿੱਚ ਬਦਲੀ ਅਤੇ ਪਰਖ ਕਾਲ ਘੱਟ ਕਰਨ ਸਬੰਧੀ ਗੱਲ ਬਾਤ ਕੀਤੀ ਗਈ I ਜਿਕਰਯੋਗ ਹੈ ਕੈਪਟਨ ਸਰਕਾਰ ਦੇ ਮੋਜੂਦਾ ਕਾਰਜਕਾਲ ਦੌਰਾਨ 3582 ਮਾਸਟਰ ਕੇਡਰ ਦੀ ਭਰਤੀ ਕੀਤੀ ਗਈ ਸੀ ਪਰ ਇਸ ਭਰਤੀ ਦੋਰਾਨ 75% ਤੋਂ ਵੀ ਵਧੇਰੇ ਅਧਿਆਪਕਾਂ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਸਕੂਲਾਂ ਵਿੱਚ ਭੇਜਿਆ ਗਿਆ ਜਿਸ ਕਾਰਨ ਘਰਾਂ ਤੋਂ 200-250 ਕਿਲੋਮੀਟਰ ਦੂਰ ਇਹ ਅਧਿਆਪਕ ਬਹੁਤ ਪ੍ਰੇਸ਼ਾਨੀਆਂ ਝੱਲ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੀਟਿੰਗ ਦੌਰਾਨ ਵਫ਼ਦ ਨੂੰ ਭਰੋਸਾ ਦਿੰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਾਰਚ 2020 ਸ਼ੈਸਨ ਤੋਂ ਬਾਅਦ 3582 ਅਧਿਆਪਕਾ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇਗਾ I ਵਫ਼ਦ ਦੀ ਪਰਖ਼ ਕਾਲ ਨੂੰ ਘੱਟ ਕਰਨ ਦੀ ਮੰਗ ਸਬੰਧੀ ਸਿੱਖਿਆ ਸਕੱਤਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਇਸ ਸਬੰਧੀ ਫੈਸਲਾ ਸਰਕਾਰ ਦੀ ਕੈਬਨਿਟ ਨੇ ਕਰਨਾ ਹੈ। ਸਿੱਖਿਆ ਸਕੱਤਰ ਨੇ 31 ਮਾਰਚ ਤੱਕ ਅਧਿਆਪਕਾਂ ਦੀ ਨਵੀ ਭਰਤੀ ਕਰਨ ਦੀ ਗੱਲ ਵੀ ਆਖੀ I ਇਸ ਮੌਕੇ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ 3582 ਅਧਿਆਪਕਾ ਦੁਆਰਾ ਕੀਤੀ ਜਾ ਰਹੀ ਸਖਤ ਮਿਹਨਤ ਦੀ ਵੀ ਪ੍ਰਸੰਸਾ ਕੀਤੀ Iਇਸ ਵਭਦ ਚ ਸ਼ਾਮ ਪਾਤੜਾਂ, ਨਿਰਮਲ ਰੋਪੜ, ਸੰਦੀਪ ਅਣਦਾਨਾ, ਰਾਕੇਸ਼ ਸ਼ੁਤਰਾਣਾ, ਰਾਜੇਸ਼ ਸਮਾਣਾ ਅਤੇ ਟੋਨੀ ਮੋਹਾਲੀ ਹਾਜਿਰ ਸਨ I


   
  
  ਮਨੋਰੰਜਨ


  LATEST UPDATES











  Advertisements