View Details << Back

ਵਿਦਿਆਰਥੀਆਂ ਨੇ ਵਿਗਿਆਨ ਮਾਡਲ ਮੇਕਿੰਗ ਮੁਕਾਬਲਿਆਂ ਚ ਕੀਤਾ ਚੰਗਾ ਪ੍ਰਦਰਸ਼ਨ
'ਸਹੋਦਿਆ ਸਕੂਲਜ਼' ਵੱਲੋਂ ਕਰਵਾਏ ਗਏ 'ਵਿਗਿਆਨ ਮਾਡਲ ਮੇਕਿੰਗ' ਮੁਕਾਬਲੇ

ਭਵਾਨੀਗੜ 12 ਜਨਵਰੀ {ਗੁਰਵਿੰਦਰ ਸਿੰਘ} ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀ ਵਿਦਿਆਰਥਣਾਂ ਨੇ' 'ਸਹੋਦਿਆ ਸਕੂਲਜ਼' ਵੱਲੋਂ ਕਰਵਾਏ ਗਏ 'ਵਿਗਿਆਨ ਮਾਡਲ ਮੇਕਿੰਗ' ਮੁਕਾਬਲੇ ਵਿੱਚ ਭਾਗ ਲਿਆ ਅਤੇ ਆਪਣੀ ਵਧੀਆ ਕਾਰਗੁਜ਼ਾਰੀ ਨਾਲ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਸ ਮੁਕਾਬਲੇ ਵਿੱਚ ਕੁੱਲ ੨੦ ਸਕੂਲਾਂ ਨੇ ਹਿੱਸਾ ਲਿਆ ।ਹੈਰੀਟੇਜ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਹਰਸ਼ਰਨਜੀਤ ਕੌਰ ਅਤੇ ਅਸ਼ਨਵੀਰ ਕੌਰ ਨੇ ਆਪਣੇ ਸਾਇੰਸ ਅਧਿਆਪਕ ਸ੍ਰੀ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ 'ਭਾਰਤੀਯ ਹਿਊਮਨ ਸਪੇਸ' ਪ੍ਰੋਗਰਾਮ ਨੂੰ ਦਰਸਾਉਂਦਾ ਇੱਕ ਮਾਡਲ ਤਿਆਰ ਕੀਤਾ, ਜਿਸ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇਸਰੋ 2022 ਵਿੱਚ ਗਗਨਯਾਨ ਦੁਆਰਾ ਮਾਨਵ ਨੂੰ ਪੁਲਾੜ ਵਿੱਚ ਭੇਜੇਗਾ । ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀ ਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਅਤੇ ਭਵਿੱਖ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ।
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਪ੍ਰਬੰਧਕ .


   
  
  ਮਨੋਰੰਜਨ


  LATEST UPDATES











  Advertisements