View Details << Back

ਭਿੜ ਰਹੇ ਸਾਨ੍ਹਾ ਕਾਰਨ ਮੁਹੱਲਾ ਵਾਸੀਆਂ ਚ ਸਹਿਮ
ਲਾਵਾਰਿਸ ਪਸ਼ੂਆ ਨੂੰ ਕਾਬੂ ਕਰੇ ਪ੍ਰਸ਼ਾਸ਼ਨ- ਸ਼ਹਿਰ ਵਾਸੀ

ਭਵਾਨੀਗੜ, 12 ਜਨਵਰੀ (ਗੁਰਵਿੰਦਰ ਸਿੰਘ): ਸਰਕਾਰ ਤੇ ਪ੍ਰਸ਼ਾਸਨ ਦੇ ਲੱਖ ਦਾਅਵਿਆ ਦੇ ਬਾਵਜੂਦ ਵੀ ਇਲਾਕੇ 'ਚ ਲੋਕਾਂ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲ ਰਹੀ। ਸ਼ਹਿਰ ਦੇ ਦਸ਼ਮੇਸ਼ ਨਗਰ ਵਿੱਚ ਅਤਵਾਰ ਦੁਪਹਿਰ ਦੋ ਲਾਵਾਰਿਸ ਸਾਨ੍ਹਾਂ ਦੇ ਭਿੜਨ ਕਾਰਨ ਅੱਧਾ ਘੰਟਾ ਮੁਹੱਲਾ ਵਾਸੀਆਂ ਦੇ ਸਾਂਹ ਅਟਕੇ ਰਹੇ। ਹਾਲਾਂਕਿ ਸਾਨ੍ਹਾਂ ਦੀ ਲੜਾਈ ਵਿੱਚ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਫੀ ਸਮਾਂ ਨੇੜਲੇ ਦੁਕਾਨਦਾਰਾਂ ਸਮੇਤ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਦਸਮੇਸ਼ ਨਗਰ ਵਿੱਚ ਸਥਿਤ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਕੋਠੀ ਤੋਂ ਅੱਗੇ ਰਸਤੇ ਵਿਚਕਾਰ ਅਚਾਨਕ ਦੋ ਸਾਨ੍ਹ ਭਿੜ ਗਏ ਜਿਸ ਕਰਕੇ ਗਲੀ ਦਾ ਰਸਤਾ ਪੂਰੀ ਤਰਾਂ ਬੰਦ ਹੋ ਗਿਆ। ਸਾਨ੍ਹਾ ਦੀ ਲੜਾਈ ਦੌਰਾਨ ਲੋਕਾਂ ਅਤੇ ਮੁਹੱਲੇ 'ਚ ਖੇਡ ਰਹੇ ਬੱਚਿਆਂ ਨੇ ਭੱਜ ਕੇ ਘਰਾਂ 'ਚ ਵੜ ਕੇ ਅਪਣੀ ਜਾਨ ਬਚਾਈ। ਲੋਕਾਂ ਨੇ ਦੱਸਿਆ ਕਿ ਕਾਫੀ ਸਮਾਂ ਬਾਅਦ ਇੱਟਾਂ, ਰੋੜਿਆ, ਡਾਂਗਾ ਤੇ ਪਾਣੀ ਸੁੱਟ ਕੇ ਭਾਰੀ ਜਦੋਜਹਿਦ ਮਗਰੋੰ ਭਿੜ ਰਹੇ ਦੋਵੇਂ ਸਾਨ੍ਹਾ ਨੂੰ ਮੁਸ਼ਕਿਲ ਨਾਲ ਅਲੱਗ ਕਰਕੇ ਭਜਾਇਆ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਾਨ੍ਹ ਬੇਕਾਬੂ ਹੋ ਜਾਂਦੇ ਤਾਂ ਲੋਕਾਂ ਦੇ ਨਾਲ ਗਲੀ 'ਚ ਖੜੇ ਵਾਹਨਾਂ ਦਾ ਵੀ ਨੁਕਸਾਨ ਕਰ ਸਕਦੇ ਸੀ। ਮੁਹੱਲਾਵਾਸੀਆ ਨੇ ਰੋਸ ਜਤਾਉੰਦਿਆ ਕਿਹਾ ਕਿ ਲਾਵਾਰਿਸ ਪਸ਼ੂਆ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਵਾਉਣ ਵਿੱਚ ਪ੍ਰਸ਼ਾਸ਼ਨ ਗੰਭੀਰਤਾ ਨਹੀਂ ਦਿਖਾ ਰਿਹਾ ਹੈ। ਸੜਕਾਂ 'ਤੇ ਘੁੰਮਦੇ ਪਸ਼ੂਆ ਕਾਰਨ ਰੋਜ਼ਾਨਾ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਖਤਰੇ ਵਿੱਚ ਪੈ ਰਹੀਆਂ ਹਨ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੁਹਿੰਮ ਚਲਾ ਕੇ ਲਾਵਾਰਿਸ ਪਸ਼ੂਆ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਮੁਹੱਲੇ 'ਚ ਭਿੜ ਰਹੇ ਸਾਨ੍ਹ।


   
  
  ਮਨੋਰੰਜਨ


  LATEST UPDATES











  Advertisements