View Details << Back

ਸੜਕ ਹਾਦਸਾ
'ਆਪ' ਆਗੂ ਗੁਰਦੀਪ ਸਿੰਘ ਫੱਗੂਵਾਲਾ ਸਮੇਤ ਦੋ ਜਖਮੀ

ਭਵਾਨੀਗੜ੍ਹ,15 ਜਨਵਰੀ (ਗੁਰਵਿੰਦਰ ਸਿੰਘ): ਬੀਤੀ ਦੇਰ ਸ਼ਾਮ ਪਿੰਡ ਫੱਗੂਵਾਲਾ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਫੱਗੂਵਾਲਾ ਸਮੇਤ ਦੋ ਵਿਅਕਤੀ ਜਖਮੀ ਹੋ ਗਏ। ਜਾਣਕਾਰੀ ਅਨੁਸਾਰ 'ਆਪ' ਆਗੂ ਫੱਗੂਵਾਲਾ ਮੰਗਲਵਾਰ ਦੇਰ ਸ਼ਾਮ ਜਦੋਂ ਪੈਦਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਮੁੱਖ ਸੜਕ 'ਤੇ ਪਿਛੋਂ ਆਉਂਦੇ ਇਕ ਮੋਟਰ ਸਾਈਕਲ ਨੇ ਉਨ੍ਹਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਨ੍ਹਾਂ ਸਮੇਤ ਮੋਟਰਸਾਇਕਲ ਚਾਲਕ ਅਜੀਤ ਸਿੰਘ ਵਾਸੀ ਬਾਲੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆ। ਹਾਦਸੇ 'ਚ ਜਖਮੀ ਦੋਵਾਂ ਵਿਅਕਤੀਆਂ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਦੋਵੇਂ ਜਖ਼ਮੀਆ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਇੱਥੋ ਰੈਫਰ ਕਰ ਦਿੱਤਾ।
ਹਸਪਤਾਲ 'ਚ ਜੇਰੇ ਇਲਾਜ ਜਖ਼ਮੀ।


   
  
  ਮਨੋਰੰਜਨ


  LATEST UPDATES











  Advertisements