View Details << Back

ਵਰਕਰਾਂ ਨੂੰ ਲਾਮਬੰਦ ਕਰਨ ਲਈ ਅਕਾਲੀ ਦਲ ਵੱਲੋਂ ਵਰਕਰ ਮੀਟਿੰਗ
ਪਾਰਟੀ ਨੇ ਜੋ ਢੀਂਡਸਾ ਪਰਿਵਾਰ ਨੂੰ ਦਿੱਤਾ ਕੀ ਉਹ ਘੱਟ ਹੈ :-ਸਿਕੰਦਰ ਸਿੰਘ ਮਲੂਕਾ

ਭਵਾਨੀਗੜ੍ਹ, 18 ਜਨਵਰੀ (ਗੁਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਵਿਖੇ 2 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਸ਼ਨੀਵਾਰ ਨੂੰ ਪਾਰਟੀ ਵਰਕਰਾਂ ਦੀ ਹਲਕਾ ਪੱਧਰੀ ਮੀਟਿੰਗ ਹਲਕਾ ਇੰਚਾਰਜ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ। ਇਸ ਮੌਕੇ ਹਲਕਾ ਸੰਗਰੂਰ ਦੇ ਅਬਜਰਬਰ ਸਿਕੰਦਰ ਸਿੰਘ ਮਲੂਕਾ, ਕੋਰ ਕਮੇਟੀ ਮੈੰਬਰ ਬਲਦੇਵ ਸਿੰਘ ਮਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਅਮ੍ਰਿਤਸਰ ਸਮੇਤ ਜਿਲ੍ਹਾ ਸੰਗਰੂਰ ਦੇ ਦਿਹਾਤੀ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਮੀਟਿੰਗ ਵਿੱਚ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਪੱਖ ਵਿੱਚ ਕੰਮ ਕੀਤਾ ਹੈ। ਉਨ੍ਹਾਂ ਸੂਬੇ ਦੀ ਕੈਪਟਨ ਸਰਕਾਰ 'ਤੇ ਵਰਦਿਆਂ ਕਿਹਾ ਕਿ ਅਪਣੇ ਤਿੰਨ ਸਾਲਾਂ ਦੇ ਰਾਜ ਵਿੱਚ ਹੀ ਕੈਪਟਨ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਨੂੰ ਖੂੰਜੇ ਲਾ ਕੇ ਰੱਖ ਦਿੱਤਾ। ਸੱਤਾ ਹਥਿਆਉਣ ਦੀ ਖਾਤਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਖਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਵੱਡਾ ਪਾਪ ਕਮਾਇਆ ਤੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਦੀ ਬਜਾਏ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕਰ ਦਿੱਤਾ। ਕੈਪਟਨ ਦੇ ਮੰਤਰੀ ਨੇ ਸਰਕਾਰੀ ਖਜਾਨੇ ਨੂੰ ਚੱਟ ਕਰ ਦਿੱਤਾ ਤੇ ਹੁਣ ਖਜਾਨਾ ਭਰਨ ਲਈ ਜਨਤਾ ਨੂੰ ਲੁਟਿੱਆ ਜਾ ਰਿਹਾ ਹੈ ਇੱਥੋਂ ਤੱਕ ਕਿ ਸਰਕਾਰੀ ਮੁਲਾਜ਼ਮਾ ਤੱਕ ਨੂੰ ਟੈਕਸ ਲਾ ਦਿੱਤਾ ਗਏ ਹਨ। ਮਲੂਕਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਨੀਤੀ ਤੇ ਨਿਯਤ ਵਿੱਚ ਵੱਡਾ ਖੋਟ ਹੈ ਜਿਸ ਕਰਕੇ ਸੂਬਾ ਤਰੱਕੀ ਨਹੀ ਕਰ ਸਕਿਆ। 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਅਕਾਲੀ ਦਲ ਦੀ ਰੈਲੀ ਦੌਰਾਨ ਕੈਪਟਨ ਸਰਕਾਰ ਵੱਲੋਂ ਸੂਬੇ ਨਾਲ ਕੀਤੀ ਬੇਇਨਸਾਫ਼ੀ ਦੀ ਪੋਲ ਖੋਲੀ ਜਾਵੇਗੀ। ਅਕਾਲੀ ਦਲ 'ਚੋਂ ਮੁਅੱਤਲ ਕੀਤੇ ਜਾ ਚੁੱਕੇ ਢੀੰਡਸਾ ਪਿਓ ਪੁੱਤ 'ਤੇ ਤਿੱਖੇ ਹਮਲੇ ਕਰਦਿਆਂ ਮਲੂਕਾ ਨੇ ਆਖਿਆ ਕਿ ਜੋ ਮਾਨ ਸਤਕਾਰ ਸੁਖਦੇਵ ਸਿੰਘ ਢੀੰਡਸਾ ਅਤੇ ਪਰਮਿੰਦਰ ਨੂੰ ਅਕਾਲੀ ਦਲ ਨੇ ਦਿੱਤਾ ਸ਼ਾਇਦ ਹੀ ਪਾਰਟੀ 'ਚ ਕਿਸੇ ਹੋਰ ਆਗੂ ਨੂੰ ਮਿਲਿਆ ਹੋਵੇ। ਹਾਰ ਦਾ ਮੂਹ ਦੇਖਣ ਤੋਂ ਬਾਅਦ ਪਾਰਟੀ ਨੇ ਸੁਖਦੇਵ ਢੀੰਡਸਾ ਨੂੰ ਰਾਜ ਸਭਾ ਭੇਜਿਆ ਤੇ ਪਰਮਿੰਦਰ ਨੂੰ ਵੀ ਦੋ ਵਾਰ ਮੰਤਰੀ ਦੀ ਕੁਰਸੀ ਦਿੱਤੀ ਹੋਰ ਤਾਂ ਹੋਰ ਢੀੰਡਸਿਆ ਦੇ ਰਿਸ਼ਤੇਦਾਰ ਵੀ ਵੱਡੇ ਅਹੁਦਿਆਂ 'ਤੇ ਪੁੱਜੇ ਫਿਰ ਵੀ ਢੀੰਡਸਾ ਹੋਰਾਂ ਦੀ ਨਰਾਜ਼ਗੀ ਉਨ੍ਹਾਂ ਦੀ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਢੀੰਡਸਾ ਆਜ਼ਾਦ ਹਨ ਕਿੱਥੇ ਵੀ ਜਾਣ ਪਰ ਅਕਾਲੀ ਦਲ ਦੀ ਨਿੰਦਾ ਕਰਨ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਸਲ ਭਵਾਨੀਗੜ, ਰਵਜਿੰਦਰ ਕਾਕੜਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਕੁਲਵੰਤ ਸਿੰਘ ਜੌਲੀਆਂ ਸਾਬਕਾ ਚੇਅਰਮੈਨ, ਰੁਪਿੰਦਰ ਹੈਪੀ ਰੰਧਾਵਾ, ਹਰਦੇਵ ਸਿੰਘ ਕਾਲਾਝਾੜ, ਗਮਦੂਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਖੰਗੂੜਾ, ਮਾਸਟਰ ਜੋਗਿੰਦਰ ਸਿੰਘ, ਸੁਖਦੇਵ ਬਰਾੜ, ਹਰਜੀਤ ਸਿੰਘ, ਪ੍ਰਗਟ ਸਿੰਘ ਕਲੇਰ, ਰਘਵੀਰ ਸਿੰਘ ਘਰਾਚੋਂ ਗੁਰਜੀਤ ਸਿੰਘ ਸੰਗਤਪੁਰਾ , ਹਰਵਿੰਦਰ ਸਿੰਘ ਮਹਿਸਮਪੁਰ , ਸੁਖਜਿੰਦਰ ਸਿੰਘ ਰੀਟੂ, ਗੋਲਡੀ ਤੂਰ , ਰਾਜਿੰਦਰ ਸੱਚਦੇਵਾ, ਸਾਲਗ ਰਾਮ ਕਾਂਸਲ, ਜਗਤਾਰ ਸਿੰਘ ਖਟੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ।
ਮਲੂਕਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕਰਦੇ ਹੋਏ ਪਾਰਟੀ ਵਰਕਰ ਤੇ ਆਗੂ।


   
  
  ਮਨੋਰੰਜਨ


  LATEST UPDATES











  Advertisements