View Details << Back

ਸ਼ੌਅ ਪੀਸ ਬਣੀਆ ਸਟਰੀਟ ਲਾਇਟਾਂ
ਹਨੇਰੇ 'ਚ ਡੁੱਬਿਆ ਰਹਿੰਦੈ ਬਾਜਾਰ, ਲਾਪਰਵਾਹ ਹੋਈ ਨਗਰ ਕੌੰਸਲ

ਭਵਾਨੀਗੜ, 20 ਜਨਵਰੀ (ਗੁਰਵਿੰਦਰ ਸਿੰਘ): ਸ਼ਹਿਰ ਦੇ ਮੁੱਖ ਬਜਾਰ ਵਿੱਚ ਪਿਛਲੇ ਕਈ ਦਿਨਾਂ ਤੋਂ ਬੰਦ ਪਈਆਂ ਸਟਰੀਟ ਲਾਇਟਾ ਕਾਰਨ ਰਾਤ ਸਮੇਂ ਬਾਜਾਰ ਵਿੱਚ ਸੜਕਾਂ 'ਤੇ ਹਨੇਰਾ ਛਾਇਆ ਰਹਿੰਦਾ ਹੈ। ਜਿਸ ਕਰਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਟਰੀਟ ਲਾਇਟਾਂ ਸ਼ੌਅ ਪੀਸ ਬਣੀਆ ਹੋਈਆਂ ਹਨ ਇਨ੍ਹਾਂ ਦੇ ਬੰਦ ਰਹਿਣ ਕਰਕੇ ਬਾਜਾਰ ਵਿੱਚ ਹਨੇਰਾ ਦਾ ਫਾਇਦਾ ਚੁੱਕ ਕੇ ਅਪਰਾਧਿਕ ਕਿਸਮ ਦੇ ਲੋਕ ਕਦੇ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਤੋਂ ਇਲਾਵਾ ਹਨੇਰੇ ਕਾਰਨ ਬਾਜਾਰਾਂ ਵਿੱਚ ਘੁੰਮਦੇ ਲਾਵਾਰਿਸ ਪਸ਼ੂ ਵੀ ਹਾਦਸਿਆਂ ਨੂੰ ਜਨਮ ਦੇ ਸਕਦੇ ਹਨ। ਓਧਰ ਦੁਕਾਨਾਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇੱਥੇ ਸਟਰੀਟ ਲਾਇਟਾ ਬੰਦ ਪਈਆਂ ਹਨ। ਦੁਕਾਨਾਦਾਰਾਂ ਨੂੰ ਦੁਕਾਨਾਂ ਵਿੱਚ ਚੋਰੀਆ ਹੋਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਦੀ ਦੇ ਇਸ ਮੌਸਮ ਵਿੱਚ ਸਵੇਰੇ ਸ਼ਾਮ ਪੈ ਰਹੀ ਸੰਘਣੀ ਧੁੰਦ ਕਾਰਨ ਤਾਂ ਸਟਰੀਟ ਲਾਇਟਾਂ ਦਾ ਚੱਲਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ ਪਰੰਤੂ ਨਗਰ ਕੌਂਸਲ ਦੇ ਮੁਲਾਜ਼ਮ ਲਾਈਟਾਂ ਨੂੰ ਠੀਕ ਨਹੀ ਕਰ ਰਹੇ। ਹਨੇਰੇ ਕਾਰਨ ਸਥਿਤੀ ਇਹ ਹੈ ਕਿ ਲੋਕ ਰਾਤ ਨੂੰ ਮੁੱਖ ਬਾਜਾਰ ਵਿੱਚ ਪੈਦਲ ਲੰਘਦੇ ਹੋਏ ਵੀ ਘਬਰਾਉੰਦੇ ਹਨ। ਸ਼ਹਿਰਵਾਸੀਆ ਨੇ ਨਗਰ ਕੌਂਸਲ ਤੋਂ ਬਾਜਾਰ ਦੀਆਂ ਸਟਰੀਟ ਲਾਇਟਾਂ ਜਲਦ ਠੀਕ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਨਗਰ ਕੌੰਸਲ ਦੇ ਮੁਲਾਜ਼ਮ ਪਰਮੇਸ਼ਵਰ ਯਾਦਵ ਨੇ ਕਿਹਾ ਕਿ ਬੰਦ ਪਈਆਂ ਲਾਇਟਾਂ ਨੂੰ ਚੈੱਕ ਕਰਵਾ ਕੇ ਦਰੁਸਤ ਕਰਵਾ ਦਿੱਤਾ ਜਾਵੇਗਾ।
ਬੰਦ ਪਈਆਂ ਸਟਰੀਟ ਲਾਇਟਾਂ ਕਾਰਨ ਬਾਜਾਰ 'ਚ ਛਾਇਆ ਹਨੇਰਾ।


   
  
  ਮਨੋਰੰਜਨ


  LATEST UPDATES











  Advertisements