View Details << Back

ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ
ਦੁਕਾਨਾਦਾਰਾਂ ਦੀ ਹਾਜ਼ਰੀ 'ਚ ਪਰਸ ਵਾਪਸ ਕੀਤਾ

ਭਵਾਨੀਗੜ੍ਹ, 21 ਜਨਵਰੀ (ਗੁਰਵਿੰਦਰ ਸਿੰਘ): ਸੜਕ 'ਤੇ ਡਿੱਗੇ ਪਏ ਮਿਲੇ ਪਰਸ ਨੂੰ ਉਸਦੇ ਮਾਲਕ ਨੂੰ ਵਾਪਸ ਕਰਕੇ ਇੱਕ ਰੇਹੜੀ ਚਾਲਕ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਜਾਣਕਾਰੀ ਅਨੁਸਾਰ ਯੂ ਪੀ ਦੇ ਜ਼ਿਲ੍ਹਾ ਗੌਂਡਾ ਦਾ ਰਹਿਣ ਵਾਲਾ ਸਤਿੰਦਰ ਕੁਮਾਰ ਸਿੰਘ, ਜੋ ਲੁਧਿਆਣਾ ਵਿਖੇ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਬੀਤੇ ਦਿਨੀਂ ਆਪਣੇ ਭਰਾ ਬਲਵੰਤ ਸਿੰਘ ਨੂੰ ਮਿਲਣ ਲਈ ਭਵਾਨੀਗੜ੍ਹ ਆਇਆ ਸੀ ਤਾਂ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਉਸਦੀ ਜੇਬ 'ਚੋਂ ਅਚਾਨਕ ਉਸ ਦਾ ਪਰਸ ਡਿੱਗ ਪਿਆ ਜੋ ਕਿ ਇੱਕ ਰੇਹੜੀ ਵਾਲੇ ਬੱਬੀ ਸਿੰਘ ਨੂੰ ਲੱਭ ਗਿਆ। ਕਰੀਬ ਦੋ ਘੰਟੇ ਬਾਅਦ ਸਤਿੰਦਰ ਸਿੰਘ ਆਪਣਾ ਪਰਸ ਲੱਭਦਾ ਹੋਇਆ ਪੁਰਾਣੇ ਬੱਸ ਸਟੈਂਡ ਤੇ ਪਹੁੰਚਿਆ ਤਾਂ ਰੇਹੜੀ ਚਾਲਕ ਨੇ ਪਰਸ ਦੇ ਮਾਲਕ ਤੋਂ ਪਰਸ ਦੀ ਪਛਾਣ ਆਦਿ ਪੁੱਛ ਕੇ ਨੇੜਲੇ ਦੁਕਾਨਦਾਰਾਂ ਦੀ ਹਾਜ਼ਰੀ 'ਚ ਪਰਸ ਵਾਪਸ ਕਰ ਦਿੱਤਾ। ਇਸ ਮੌਕੇ ਸਤਿੰਦਰ ਕੁਮਾਰ ਨੇ ਬੱਬੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਰਸ ਵਿੱਚ ਉਸਦੇ ਅਤਿ ਜਰੂਰੀ ਕਾਗਜਾਤਾਂ ਤੋਂ ਇਲਾਵਾ ਦੋ ਹਜ਼ਾਰ ਰੁਪਏ ਵੀ ਸਨ। ਮਿਹਨਤ ਮਜਦੂਰੀ ਕਰਨ ਵਾਲੇ ਰੇਹੜੀ ਚਾਲਕ ਬੱਬੀ ਵੱਲੋਂ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ।
ਦੁਕਾਨਾਦਾਰਾਂ ਦੀ ਹਾਜ਼ਰੀ 'ਚ ਪਰਸ ਵਾਪਸ ਕਰਦਾ ਰੇਹੜੀ ਚਾਲਕ।


   
  
  ਮਨੋਰੰਜਨ


  LATEST UPDATES











  Advertisements