View Details << Back

'ਸੰਵਿਧਾਨ ਬਚਾਓ' ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਵੱਲੋਂ ਮੀਟਿੰਗ
ਨਾਗਰਿਕਤਾ ਸੋਧ ਬਿਲ ਸੰਵਿਧਾਨ ਵਿਰੋਧੀ: ਮਹਿਲਾਂ

ਭਵਾਨੀਗੜ੍ਹ, 27 ਜਨਵਰੀ (ਗੁਰਵਿੰਦਰ ਸਿੰਘ): 'ਸੰਵਿਧਾਨ ਬਚਾਓ' ਮੁਹਿੰਮ ਦੇ ਤਹਿਤ ਬਹੁਜਨ ਸਮਾਜ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ ਪਿੰਡ ਫੱਗੂਵਾਲਾ ਵਿਖੇ ਚੰਦ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਰਣ ਸਿੰਘ ਮਹਿਲਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਰਣ ਸਿੰਘ ਮਹਿਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੇਕਰ ਸੰਵਿਧਾਨ ਵਿਰੋਧੀ ਕਾਨੂੰਨ ਸੀ. ਏ. ਏ. ਨੂੰ ਲਾਗੂ ਕਰਦੀ ਹੈ ਤਾਂ ਉਸਦਾ ਸਖ਼ਤ ਵਿਰੋਧ ਕੀਤੀ ਜਾਵੇਗਾ। ਉਨ੍ਹਾਂ ਆਖਿਆ ਕਿ ਸਵਿਧਾਨ ਸਹੀ ਢੰਗ ਨਾਲ ਲਾਗੂ ਹੁੰਦਾ ਹੈ ਤਾਂ ਦੇਸ 'ਚੋਂ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਤੇ ਊਚ ਨੀਚ ਦਾ ਪਾੜਾ ਖਤਮ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਚਰਨਾ ਰਾਮ ਲਾਲਕਾ ਤੇ ਚੰਦ ਸਿੰਘ ਰਾਮਪੁਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲਾਭ ਸਿੰਘ ਫੌਜੀ, ਕਿਰਪਾਲ ਸਿੰਘ ਲਾਇਨਮੈਨ, ਰੌਸ਼ਨ ਲਾਲ, ਬਘੇਲ ਸਿੰਘ ਕੋਟ ਕਲਾਂ, ਹੰਸ ਰਾਜ, ਰਾਮ ਸਿੰਘ ਭਵਾਨੀਗੜ੍ਹ, ਡਾ.ਵਿਨੈਦੀਪ ਸਿੰਘ, ਵੱਲੀ, ਨੀਟੂ ਸਿੰਘ, ਪਰਮਜੀਤ ਸਿੰਘ ਪੰਮੀ ਸਮੇਤ ਵੱਡੀ ਗਿਣਤੀ 'ਚ ਮਹਿਲਾਵਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਮੀਟਿੰਗ ਦੌਰਾਨ ਹਾਜ਼ਰੀਨ।


   
  
  ਮਨੋਰੰਜਨ


  LATEST UPDATES











  Advertisements