View Details << Back

71 ਵਾਂ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ
ਸਮਾਜਿਕ ਖੇਤਰਾਂ ਵਿਚ ਚੰਗਾ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾ ਸਨਮਾਨਿਤ

ਭਵਾਨੀਗੜ, 27 ਜਨਵਰੀ (ਗੁਰਵਿੰਦਰ ਸਿੰਘ):71 ਵਾ ਗਣਤੰਤਰ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ । ਝੰਡੇ ਦੀ ਰਸਮ SDM ਭਵਾਨੀਗੜ ਅੰਕੁਰ ਮਹਿੰਦਰੂ ਵਲੋ ਕੀਤੀ ਗਈ । ਇਸ ਮੋਕੇ ਰਾਸ਼ਟਰੀ ਗਾਣ ਤੋ ਬਾਅਦ ਵੱਖ ਵੱਖ ਸਕੂਲਾਂ ਤੋ ਆਏ ਵਿਦਿਆਰਥੀਆਂ ਵਲੋ ਦੇਸ਼ ਪਿਆਰ ਦੇ ਗੀਤ ਪੇਸ਼ ਕੀਤੇ ਗਏ । ਇਸ ਮੋਕੇ ਸੁਰ ਸੰਗੀਤ ਅਕੈਡਮੀ ਬਲਿਆਲ ਰੋਡ ਭਵਾਨੀਗੜ ਦੇ ਸੰਗੀਤ ਡਾਇਰੈਕਟਰ ਲਲਿਤ ਸ਼ਰਮਾ ਵਲੋ ਤਿਆਰ ਕਰਵਾਈਆਂ ਦੋ ਆਇਟਮਾ ਵੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਜਿਸ ਦੀ ਚੁਫੇਰਿਓ ਸ਼ਲਾਘਾ ਕੀਤੀ ਗਈ । ਇਸ ਮੋਕੇ ਪ੍ਰਦੀਪ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ.ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ.ਕਪਲ ਗਰਗ ਡਾਇਰੈਕਟਰ ਪੀ.ਆਰ.ਟੀ.ਸੀ. ਤੋ ਇਲਾਵਾ ਵਿਪਨ ਕੁਮਾਰ ਸ਼ਰਮਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ. ਰਣਜੀਤ ਸਿੰਘ ਤੂਰ . ਬਿੱਟੂ ਤੂਰ. ਗੁਰਧਿਆਨ ਸਿੰਘ ਝਨੇੜੀ. ਬਲਵਿੰਦਰ ਸਿੰਘ ਪੂਨੀਆ. ਗੁਰਪ੍ਰੀਤ ਕੰਧੋਲਾ. ਦਰਸ਼ਨ ਦਾਸ ਜੱਜ ਸਰਪੰਚ. ਭਗਵੰਤ ਸਿੰਘ ਸੇਖੋ ਸਰਪੰਚ ਤੋ ਇਲਾਵਾ ਭਾਰੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਅਤੇ ਅਧਿਕਾਰਕ ਮੋਜੂਦ ਸਨ ਅੰਤ ਵਿੱਚ ਸਮਾਜਿਕ ਖੇਤਰ ਵਿੱਚ ਚੰਗਾ ਯੋਗਦਾਨ ਪਾਓਣ ਵਾਲੀਆਂ ਸ਼ਖਸ਼ੀਅਤਾ ਨੂੰ ਸਨਮਾਨਿਤ ਕੀਤਾ ਗਿਆ ।
ਸਮਾਗਮ ਦੀਆਂ ਵੱਖ ਵੱਖ ਝਲਕੀਆਂ ।


   
  
  ਮਨੋਰੰਜਨ


  LATEST UPDATES











  Advertisements