View Details << Back

ਸ਼੍ਰੀ ਰਾਮ ਕਥਾ ਦੀ ਸ਼ੁਰੂਆਤ ਮੌਕੇ ਸ਼ਹਿਰ 'ਚ ਕੱਢੀ ਕਲਸ਼ ਯਾਤਰਾ
30 ਜਨਵਰੀ ਤੋਂ 7 ਫਰਵਰੀ ਤੱਕ ਚਲੇਗੀ ਸ਼੍ਰੀ ਰਾਮ ਕਥਾ

ਭਵਾਨੀਗੜ, 30 ਜਨਵਰੀ (ਗੁਰਵਿੰਦਰ ਸਿੰਘ): ਸ਼੍ਰੀ ਦਰਗਾ ਮਾਤਾ ਮੰਦਰ ਦਸ਼ਮੇਸ਼ ਨਗਰ ਭਵਾਨੀਗੜ ਵਿਖੇ ਵੀਰਵਾਰ ਨੂੰ ਸ਼੍ਰੀ ਰਾਮ ਕਥਾ ਦੀ ਸ਼ੁਰੂਆਤ ਤੇ ਸ਼੍ਰੀ ਰਾਮ ਦਰਬਾਰ, ਸ਼੍ਰੀ ਰਾਧਾ ਕ੍ਰਿਸ਼ਨ ਅਤੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੀ ਮੂਰਤੀ ਸਥਾਪਨਾ ਦਿਵਸ ਸਮਾਰੋਹ ਮੌਕੇ ਸ਼੍ਰੀ ਦਰਗਾ ਮਾਤਾ ਮੰਦਰ ਕਮੇਟੀ ਵੱਲੋਂ ਸ਼ਹਿਰ ਸੁੰਦਰ ਕਲਸ਼ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਹਿੱਸਾ ਲਿਆ। ਕਲਸ਼ ਯਾਤਰਾ ਨੂੰ ਜਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਾਜਿੰਦਰ ਰਾਜਾ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ ਸਮੇਤ ਫਕੀਰ ਚੰਦ ਸਿੰਗਲਾ ਸਾਬਕਾ ਨਗਰ ਕੌਂਸਲਰ ਵੱਲੋਂ ਰਵਾਨਾ ਕੀਤਾ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਗਲਾ ਨੇ ਦੱਸਿਆ ਕਿ ਸ਼੍ਰੀ ਰਾਮ ਕਥਾ ਮੌਕੇ ਸਾਧਵੀ ਸ਼੍ਰੀ ਕਰੁਣਾਗਿਰੀ ਜੀ ਮਹਾਰਾਜ ਹਰਿਦੁਆਰ ਵਾਲੇ 30 ਜਨਵਰੀ ਤੋਂ 7 ਫਰਵਰੀ ਤੱਕ ਅਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ ਜਿਸ ਦੌਰਾਨ 6 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼੍ਰੀ ਰਾਮ ਕਥਾ ਦੇ ਆਖਰੀ ਦਿਨ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਸਮੇਂ ਮੰਦਰ ਕਮੇਟੀ ਦੇ ਨਰਾਇਣ ਦਾਸ ਸਚਦੇਵਾ, ਪਰਮਾਨੰਦ ਪਵਰੇਜਾ, ਵਿਨੋਦ ਜੈਨ, ਗਗਨਦੀਪ ਮਿੱਤਲ, ਰੂਪ ਚੰਦ ਗੋਇਲ, ਭਗਵਾਨ ਦਾਸ ਸ਼ਰਮਾ, ਸਤਿੰਦਰ ਕਾਂਸਲ, ਸਰਜੀਵਨ ਗਰਗ, ਤਰਸੇਮ ਕਾਂਸਲ, ਲਛਮਣ ਸਚਦੇਵਾ, ਰਾਜੇਸ਼ ਸਿੰਗਲਾ, ਅਜੈ ਗਰਗ, ਵਿਕਾਸ ਜਿੰਦਲ, ਸੁਰਿੰਦਰ ਗਰਗ, ਟਵਿੰਕਲ ਗੋਇਲ, ਵਿਪਨ ਮਲਹੋਤਰਾ, ਭੁਪਿੰਦਰ ਗੁਪਤਾ, ਮੁਨੀਸ਼ ਗਰਗ, ਗੁਰਮੇਲ ਆਸ਼ਟਾ, ਰਾਜਿੰਦਰ ਗੋਇਲ, ਇਸ਼ਵਰ ਬਾਂਸਲ, ਰਵਿੰਦਰ ਗਰਗ ਤੋਂ ਇਲਾਵਾ ਕਪਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ ਵੀ ਹਾਜ਼ਰ ਰਹੇ।
ਕਲਸ਼ ਯਾਤਰਾ 'ਚ ਭਾਗ ਲੈਂਦੀਆਂ ਮਹਿਲਾਵਾਂ।


   
  
  ਮਨੋਰੰਜਨ


  LATEST UPDATES











  Advertisements