View Details << Back

ਵਿਵਾਦਾਂ ਚ ਟਰੱਕ ਯੂਨੀਂਅਨ ਭਵਾਨੀਗੜ੍ਹ ਦੀ ਪ੍ਰਧਾਨਗੀ
ਇੱਕ ਧੜੇ ਨੇ ਬਿੱਟੂ ਨੂੰ ਚੁਣਿਆ ਪ੍ਰਧਾਨ, ਦੂਜੇ ਧੜੇ ਨੇ ਚੋਣ ਨੂੰ ਗੈਰ ਸੰਵਿਧਾਨਕ ਦਿੱਤਾ ਕਰਾਰ

ਭਵਾਨੀਗੜ੍ਹ, 2 ਫਰਵਰੀ (ਗੁਰਵਿੰਦਰ ਸਿੰਘ): ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਆਪ੍ਰੇਟਰ ਯੂਨੀਅਨ ਭਵਾਨੀਗੜ੍ਹ ਵਿਖੇ ਅਤਵਾਰ ਨੂੰ ਟਰੱਕ ਅਪ੍ਰੇਟਰਾਂ ਦੇ ਇਕੱਠ ਵਿਚ ਸੁਖਜਿੰਦਰ ਸਿੰਘ ਬਿੱਟੂ ਤੂਰ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਚੁਣ ਲਿਆ। ਹਾਲਾਂਕਿ ਬਿੱਟੂ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਯੂਨੀਅਨ ਵਿੱਚ ਵਿਰੋਧੀ ਸੁਰ ਉਠਣੇ ਸ਼ੁਰੂ ਹੋ ਗਏ ਤੇ ਚੋਣ ਵਿਵਾਦਾਂ ਦਾ ਘਿਰਦੀ ਨਜ਼ਰ ਆ ਰਹੀ ਹੈ। ਕਿਉਂਕਿ ਮੌਜੂਦਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਇਸ ਚੋਣ ਨੂੰ ਗੈਰ ਸੰਵਿਧਾਨਕ ਦੱਸਦੇ ਹੋਏ ਕਿਹਾ ਕਿ ਅਗਲਾ ਪ੍ਰਧਾਨ ਥਾਪਨ ਨੂੰ ਲੈ ਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ 4 ਫਰਵਰੀ ਦਾ ਦਿਨ ਤਹਿ ਕੀਤਾ ਹੋਇਆ ਗਿਆ ਸੀ ਉਸ ਦਿਨ ਹੀ ਉਨ੍ਹਾਂ ਵੱਲੋਂ ਯੂਨੀਅਨ ਦਾ ਸਾਲਾਨਾ ਲੇਖਾ ਜੋਖਾ ਪੇਸ਼ ਕਰਨਾ ਸੀ ਤੇ ਉਸ ਉਪਰੰਤ ਪ੍ਰਧਾਨਗੀ ਦੇ ਅਹੁਦੇ ਦੀ ਰਸਮੀ ਤੌਰ 'ਤੇ ਚੋਣ ਹੋਣੀ ਸੀ ਪਰੰਤੂ ਦੋ ਦਿਨ ਪਹਿਲਾਂ ਹੀ ਇੱਕ ਧੜੇ ਵੱਲੋਂ ਅੱਜ ਮੇਰੀ ਗੈਰ ਮੌਜੂਦਗੀ 'ਚ ਸੁਖਜਿੰਦਰ ਸਿੰਘ ਬਿੱਟੂ ਨੂੰ ਯੂਨੀਅਨ ਦਾ ਪ੍ਰਧਾਨ ਅਲਾਨ ਦਿੱਤਾ ਜਿਸਨੂੰ ਉਹ ਜਾਇਜ ਨਹੀਂ ਮੰਨਦੇ। ਇਸੇ ਤਰ੍ਹਾਂ ਟਰੱਕ ਅਪਰੇਟਰ ਜਗਮੀਤ ਸਿੰਘ ਭੋਲਾ ਅਤੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਬਿੱਟੂ ਨੇ ਵੀ ਇਸ ਚੋਣ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਨਾਲ ਪ੍ਰਧਾਨ ਦੀ ਚੋਣ ਯੂਨੀਅਨ ਦੀ ਰੀਤ ਤੇ ਮਰਿਆਦਾ ਨੂੰ ਭੰਗ ਕਰਨ ਦੇ ਬਰਾਬਰ ਹੈ। ਓਧਰ, ਦੂਜੇ ਪਾਸੇ ਸੁਖਜਿੰਦਰ ਸਿੰਘ ਬਿੱਟੂ ਤੂਰ ਦੇ ਹੱਕ ਵਿੱਚ ਖੜੇ ਟਰੱਕ ਯੂਨੀਅਨ ਦੇ ਸਾਬਕਾ ਤਿੰਨ ਪ੍ਰਧਾਨਾਂ ਗੁਰਤੇਜ ਸਿੰਘ ਝਨੇੜੀ, ਹਰਜੀਤ ਸਿੰਘ ਬੀਟਾ ਅਤੇ ਰਣਜੀਤ ਸਿੰਘ ਤੂਰ ਨੇ ਕਿਹਾ ਕਿ ਟਰੱਕ ਯੂਨੀਅਨ ਨਾਲ ਹਜਾਰਾਂ ਲੋਕਾਂ ਦਾ ਰੁਜਗਾਰ ਜੁੜਿਆ ਹੋਇਆ ਹੈ, ਇਸ ਲਈ ਇਸ ਅਦਾਰੇ ਦਾ ਪ੍ਰਧਾਨ ਵੀ ਅਪਰੇਟਰਾਂ ਦੀ ਸਲਾਹ ਨਾਲ ਹੀ ਚੁਣਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁੱਝ ਗੈਰ ਅਪਰੇਟਰ ਟਰੱਕ ਯੂਨੀਅਨ 'ਚ ਦਖਲਅੰਦਾਜ਼ੀ ਕਰਕੇ ਅਪਰੇਟਰਾਂ ਦੇ ਹਿੱਤਾਂ ਦਾ ਨੁਕਸਾਨ ਕਰਨ 'ਤੇ ਲੱਗੇ ਹੋਏ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਰਣਜੀਤ ਤੂਰ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਟਰੱਕ ਆਪ੍ਰੇਟਰਾਂ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼ ਦੀ ਸ਼ਲਾਘਾ ਕਰਦੇ ਹਨ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਮਰਥਕਾਂ ਨੇ ਬਿੱਟੂ ਦਾ ਮੂੰਹ ਮਿੱਠਾ ਕਰਵਾਇਆ ਤੇ ਗੁਰੂ ਘਰ ਜਾ ਕੇ ਮੱਥਾ ਵੀ ਟੇਕਿਆ।
ਖੁਸ਼ੀ ਜਾਹਿਰ ਕਰਦੇ ਉਨ੍ਹਾਂ ਦੇ ਸਮਰਥਕ।ਚੋਣ ਨੂੰ ਗੈਰ ਸੰਵਿਧਾਨਕ ਦੱਸਦੇ ਜਗਮੀਤ ਸਿੰਘ ਭੋਲਾ ਤੇ ਹੋਰ।


   
  
  ਮਨੋਰੰਜਨ


  LATEST UPDATES











  Advertisements