View Details << Back

ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਚਿੰਤਾ ਚ ਸ਼ਹਿਰ ਵਾਸੀ
ਇੱਕੋ ਰਾਤ 7 ਦੁਕਾਨਾਂ ਦੇ ਜਿੰਦੇ ਤੋੜ ਕੇ ਕੀਤੀ ਚੋਰੀ ਦੀ ਕੋਸ਼ਿਸ਼

ਭਵਾਨੀਗੜ, 4 ਫਰਵਰੀ {ਗੁਰਵਿੰਦਰ ਸਿੰਘ): ਇਲਾਕੇ 'ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਨੀਦ ਹਰਾਮ ਕਰ ਰੱਖੀ ਹੈ ਉੱਥੇ ਹੀ ਪੁਲਸ ਪ੍ਰਸ਼ਾਸ਼ਨ ਵੀ ਇਨ੍ਹਾਂ ਵਾਰਦਾਤਾਂ ਸਬੰਧੀ ਹੁਣ ਤੱਕ ਕੋਈ ਸੁਰਾਗ ਨਹੀਂ ਲੱਭ ਸਕਿਆ ਹੈ। ਬੀਤੀ ਰਾਤ ਵੀ ਸ਼ਾਤਰ ਚੋਰਾਂ ਨੇ ਇੱਕੋ ਸਮੇਂ ਸ਼ਹਿਰ ਦੀ ਨਵੀਂ ਅਨਾਜ ਮੰਡੀ 'ਚ ਸਥਿਤ ਇੱਕ ਇਲੈਕਟ੍ਰਾਨਿਕ ਤੇ ਖੇਤੀਬਾੜੀ ਦੀ ਦੁਕਾਨ ਸਮੇਤ 7 ਦੁਕਾਨਾਂ ਦੇ ਜਿੰਦੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇੱਕੋ ਰਾਤ ਸੱਤ ਦੁਕਾਨਾਂ ਦੇ ਜਿੰਦੇ ਟੁੱਟਣ ਸਬੰਧੀ ਦੁਕਾਨਦਾਰਾਂ ਨੂੰ ਸਵੇਰ ਹੋਣ 'ਤੇ ਪਤਾ ਚੱਲਿਆ। ਜਿਸ ਤੋਂ ਬਾਅਦ ਕਾਰੋਬਾਰੀਆਂ ਵਿੱਚ ਦਹਿਸ਼ਤ ਫੈਲ ਗਈ। ਇਸ ਮੌਕੇ ਇਕੱਤਰ ਦੁਕਾਨਦਾਰਾਂ ਨੇ ਦੱਸਿਆ ਕਿ ਇੱਥੇ ਸਥਿਤ ਬਾਂਸਲ ਇਲੈਕਟਰਿਕ ਸਟੋਰ, ਕਿਸਾਨ ਖੇਤੀ ਸੈੰਟਰ ਤੋਂ ਇਲਾਵਾ ਰੋਸ਼ਨ ਲਾਲ ਵਿਨੋਦ ਕੁਮਾਰ, ਵੀ.ਅੈਮ. ਇੰਟਰਪ੍ਰਾਈਜਜ਼, ਨਿਊ ਸੰਗਮ ਟਰੇਡਿੰਗ ਕੰਪਨੀ, ਮਦਨ ਲਾਲ ਨੰਦ ਲਾਲ ਤੇ ਬੁੱਟਰ ਟਰੇਡਿੰਗ ਕੰਪਨੀ ਦੀਆਂ ਅਾੜਤ ਦੀਆਂ ਦੁਕਾਨਾਂ ਦੇ ਜਿੰਦੇ ਤੋੜ ਕੇ ਚੋਰ ਦੁਕਾਨਾਂ ਵਿੱਚ ਦਾਖਲ ਹੋ ਗਏ ਜਿਸ ਦੌਰਾਨ ਚੋਰਾਂ ਨੇ ਆੜਤ ਦੀਆਂ ਦੁਕਾਨਾਂ ਦੀਆਂ ਸੇਫ ਅਤੇ ਅਲਮਾਰੀਆ ਆਦਿ ਫਰਨੀਚਰ ਦੀ ਭੰਨਤੋੜ ਕੀਤੀ ਲੇਕਿਨ ਉਨ੍ਹਾਂ ਦੇ ਕੁੱਝ ਵੀ ਹੱਥ ਨਾ ਲੱਗ ਸਕਿਆ। ਹਾਲਾਂਕਿ ਕਿਸਾਨ ਖੇਤੀ ਸੈੰਟਰ ਦੇ ਮਾਲਕ ਜਗਰਾਜ ਸਿੰਘ ਅਨੁਸਾਰ ਚੋਰ ਉਸ ਦੀ ਦੁਕਾਨ ਦੇ ਗੱਲੇ 'ਚ ਰੱਖੀ 10 ਹਜ਼ਾਰ ਰੁਪਏ ਦੀ ਨਗਦੀ ਲੈ ਗਏ। ਚੋਰੀ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ਹਿਰ ਦੇ ਕਾਰੋਬਾਰੀਆਂ ਨੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਸ਼ਹਿਰ ਦੇ ਮੇਨ ਬਾਜਾਰ ਵਿੱਚ ਕੱਪੜੇ ਦੀ ਦੁਕਾਨ ਦੇ ਜਿੰਦੇ ਤੋੜ ਕੇ ਹੋਈ ਚੋਰੀ ਦੀ ਵੱਡੀ ਵਾਰਦਾਤ ਉਪਰੰਤ ਵੀ ਪੁਲਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਨਾਕਾਮ ਸਿੱਧ ਹੋ ਰਿਹਾ ਹੈ।
ਚੋਰੀ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦੇ ਦੁਕਾਨਦਾਰ।


   
  
  ਮਨੋਰੰਜਨ


  LATEST UPDATES











  Advertisements