View Details << Back

ਜਿਮਨਾਸਟਿਕ ਖੇਡਾਂ ਚਹਰਗੋਬਿੰਦ ਮੀਰੀ ਪੀਰੀ ਵਿਦਿਆਲਿਆ ਦੇ ਵਿਦਿਆਰਥੀ ਨੇ ਮਾਰੀ ਬਾਜੀ
ਫਤਹਿ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਤਾ ਪਿਤਾ ਦਾ ਕੀਤਾ ਨਾਂ ਰੌਸ਼ਨ

ਸੰਗਰੂਰ (ਗੁਰਵਿੰਦਰ ਸਿੰਘ ) ਸ਼੍ਰੀ ਹਰਗੋਬਿੰਦ ਮੀਰੀ ਪੀਰੀ ਵਿਦਿਆਲਿਆ ਜੋਤੀਸਰ ( ਖੁਰਾਣਾ) ਬਾਬਾ ਕਿਰਪਾਲ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਰਹਿਨੁਮਾਈ ਹੇਠ ਤਰੱਕੀਆ ਕਰਦਾ ਨਜਰ ਆ ਰਿਹਾ ਹੈ ਇਸ ਸਕੂਲ ਦੇ ਵਿਦਿਆਰਥੀ ਜਿਥੇ ਪੜਾਈ ਵਿੱਚ ਚੰਗੀਆਂ ਮੱਲਾਂ ਮਾਰ ਰਹੇ ਹਨ ਓੁਥੇ ਹੀ ਖੇਡਾਂ ਵਿੱਚ ਵੀ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੇ ਹਨ । ਪਿਛਲੇ ਦਿਨੀ ਮਿਲੇਨੀਅਮ ਸਕੂਲ ਸੁਨਾਮ ਵਿਖੇ ਮੋਟੀਵੇਸ਼ਨਲ ਜਿਮਨਾਸਟਿਖਕ ਖੇਡਾਂ ਕਰਵਾਇਆ ਗਇਆ ਜਿਸ ਵਿੱਚ ਸ਼੍ਰੀ ਹਰਗੋਬਿੰਦ ਮਿਰੀ ਪੀਰੀ ਵਿਦਿਆਲਿਆ ਦੇ ਵਿਦਿਆਰਥੀ ਫਤਿਹ ਸਿੰਘ ਪੱਤਰ ਦਵਿੰਦਰ ਸਿੰਘ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ । ਜਿਕਰਯੋਗ ਹੈ ਕਿ ਇਸ ਵਿਦਿਆਰਥੀ ਨੇ ਪਹਿਲਾਂ ਵੀ ਸਟੇਟ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਸੀ । ਇਸ ਮੋਕੇ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ. ਮੈਨੇਜਰ ਸ਼੍ਰੀ ਮਤੀ ਕੁਲਵੰਤ ਕੋਰ. ਪਰਿੰਸੀਪਲ ਰਾਜ ਕੁਮਾਰ ਵਰਮਾ ਨੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਫਤਿਹ ਸਿੰਘ ਦੀ ਹੋਸਲਾ ਅਫਜਾਈ ਕੀਤੀ ਤੇ ਹੋਰਨਾ ਵਿਦਿਆਰਥੀਆਂ ਨੂੰ ਵੀ ਪੜਾਈ ਅਤੇ ਖੇਡਾਂ ਵਿੱਚ ਹੋਰ ਓੁਤਸ਼ਾਹ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।
ਜੇਤੂ ਵਿਦਿਆਰਥੀ ਫਤਿਹ ਸਿੰਘ ।


   
  
  ਮਨੋਰੰਜਨ


  LATEST UPDATES











  Advertisements