View Details << Back

ਵਿਜੈ ਸਿੰਗਲਾ ਬਣੇ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ
ਗੁਰਦਰਸ਼ਨ ਸਿੰਘ ਸਿੱਧੂ ਚੇਅਰਮੈਨ,ਮੇਜਰ ਸਿੰਘ ਮੱਟਰਾਂ ਸਰਪ੍ਰਸਤ ਬਣੇ

ਭਵਾਨੀਗੜ੍ਹ 6 ਫਰਵਰੀ (ਗੁਰਵਿੰਦਰ ਸਿੰਘ) ਪ੍ਰੈਸ ਕਲੱਬ ਭਵਾਨੀਗੜ੍ਹ (ਰਜਿ) ਦੀ ਸਾਲਾਨਾ ਚੋਣ ਮੀਟਿੰਗ ਮਨਦੀਪ ਕੁਮਾਰ ਅੱਤਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਮਨਦੀਪ ਅੱਤਰੀ ਨੇ ਪਿਛਲੇ ਸਾਲ ਦੀ ਕਾਰਗੁਜਾਰੀ ਸਬੰਧੀ ਰਿਪੋਰਟ ਸਾਂਝੀ ਕਰਨ ਉਪਰੰਤ ਕਲੱਬ ਦੀ ਪੁਰਾਣੀ ਬਾਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ । ਇਸ ਤੋਂ ਬਾਅਦ ਨਵੀਂ ਬਾਡੀ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਦਰਸ਼ਨ ਸਿੰਘ ਸਿੱਧੂ ਚੇਅਰਮੈਨ, ਮੇਜਰ ਸਿੰਘ ਮੱਟਰਾਂ ਸਰਪ੍ਰਸਤ, ਵਿਜੈ ਸਿੰਗਲਾ ਪ੍ਰਧਾਨ, ਮੁਕੇਸ਼ ਕੁਮਾਰ ਸਿੰਗਲਾ ਜਨਰਲ ਸਕੱਤਰ, ਮਨਦੀਪ ਕੁਮਾਰ ਅੱਤਰੀ ਖਜਾਨਚੀ, ਗੁਰਪ੍ਰੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਰਾਜ ਕੁਮਾਰ ਖੁਰਮੀ ਮੀਤ ਪ੍ਰਧਾਨ, ਕ੍ਰਿਸ਼ਨ ਕੁਮਾਰ ਗਰਗ ਪ੍ਰਚਾਰ ਸਕੱਤਰ, ਪ੍ਰਮਜੀਤ ਸਿੰਘ ਕਲੇਰ ਜਥੇਬੰਦਕ ਸਕੱਤਰ, ਇਕਬਾਲ ਸਿੰਘ ਫੱਗੂਵਾਲਾ ਸਹਾਇਕ ਸਕੱਤਰ, ਭੀਮ ਚੰਦ ਸ਼ਰਮਾ ਦਫਤਰ ਸਕੱਤਰ, ਹਰਪਾਲ ਸਿੰਘ ਘੁਮਾਣ ਪ੍ਰੈਸ ਸਕੱਤਰ ਚੁਣੇ ਗਏ । ਇਸ ਮੌਕੇ ਨਵੇਂ ਚੁਣੇ ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਕਲੱਬ ਵੱਲੋਂ ਉਨਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ੍ ਤਨਦੇਹੀ ਨਾਲ ਨਿਭਾਉਣਗੇ ਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਇਸ ਮੌਕੇ ਉਨਾਂ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿੱਚ ਉੱਘੀ ਲੇਖਿਕਾ ਡਾ ਦਲੀਪ ਕੌਰ ਟਿਵਾਣਾ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ਨਵੇਂ ਚੁਣੇ ਪ੍ਰਧਾਨ ਦਾ ਮੂੰਹ ਮਿੱਠਾ ਕਰਵਾਉਂਦੇ ਪੱਤਰਕਾਰ ।


   
  
  ਮਨੋਰੰਜਨ


  LATEST UPDATES











  Advertisements