View Details << Back

ਸਿੰਗਲਾ ਨੇ ਦੁਰਗਾ ਮਾਤਾ ਮੰਦਰ ਕਮੇਟੀ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਧਾਰਮਿਕ ਸਮਾਗਮ ਸੰਪੰਨ

ਭਵਾਨੀਗੜ, 8 ਫਰਵਰੀ (ਗੁਰਵਿੰਦਰ ਸਿੰਘ): ਸ਼੍ਰੀ ਦੁਰਗਾ ਮਾਤਾ ਮੰਦਰ ਦਸ਼ਮੇਸ਼ ਨਗਰ ਭਵਾਨੀਗੜ ਵਿਖੇ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਕਥਾ ਦੇ ਅੰਤਿਮ ਦਿਨ ਸ਼੍ਰੀ ਰਾਮ ਦਰਬਾਰ, ਸ਼੍ਰੀ ਰਾਧਾ ਕ੍ਰਿਸ਼ਨ ਅਤੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੀ ਮੂਰਤੀ ਸਥਾਪਨਾ ਦਿਵਸ ਦੇ ਸ਼ੁੱਭ ਮੌਕੇ 'ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਾਧਵੀ ਸ਼੍ਰੀ ਕਰੁਣਾਗਿਰੀ ਜੀ ਮਹਾਰਾਜ ਹਰਿਦੁਆਰ ਵਾਲਿਆ ਨੇ ਕਥਾ ਰਾਹੀਂ ਬੜੇ ਹੀ ਪ੍ਰੇਮ ਭਾਵ ਨਾਲ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸ਼੍ਰੀ ਸਿੰਗਲਾ ਨੇ ਦੁਰਗਾ ਮਾਤਾ ਮੰਦਰ ਕਮੇਟੀ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਮੰਦਿਰ ਕਮੇਟੀ ਵਲੋਂ ਸਾਧਵੀ ਸ਼੍ਰੀ ਕਰੁਣਾਗਿਰੀ ਜੀ ਮਹਾਰਾਜ ਨੇ ਸਿੰਗਲਾ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਪ੍ਰਦੀਪ ਕੱਦ ਚੇਅਰਮੈਨ ਮਾਰਕੀਟ ਕਮੇਟੀ, ਹਰੀ ਸਿੰਘ ਫੱਗੂਵਾਲਾ ਵਾਇਸ ਚੇਅਰਮੈਨ, ਕਪਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਫਕੀਰ ਚੰਦ ਸਿੰਗਲਾ ਸਾਬਕਾ ਨਗਰ ਕੌਂਸਲਰ, ਰਾਏ ਸਿੰਘ ਬਖਤੜੀ, ਸੰਜੂ ਵਰਮਾ ਸਮੇਤ ਮੰਦਰ ਕਮੇਟੀ ਦੇ ਨਰਾਇਣ ਦਾਸ ਸਚਦੇਵਾ, ਪਰਮਾਨੰਦ ਪਵਰੇਜਾ, ਮੁਨੀਸ਼ ਸਿੰਗਲਾ, ਵਿਨੋਦ ਜੈਨ, ਤਰਸੇਮ ਕਾਂਸਲ, ਟਵਿੰਕਲ ਗੋਇਲ, ਗਗਨਦੀਪ ਮਿੱਤਲ, ਰੂਪ ਚੰਦ ਗੋਇਲ, ਭਗਵਾਨ ਦਾਸ ਸ਼ਰਮਾ, ਸਤਿੰਦਰ ਕਾਂਸਲ, ਸਰਜੀਵਨ ਗਰਗ, ਲਛਮਣ ਸਚਦੇਵਾ, ਰਾਜੇਸ਼ ਸਿੰਗਲਾ, ਵਿਕਾਸ ਜਿੰਦਲ, ਸੁਰਿੰਦਰ ਗਰਗ ਕਾਲਾ, ਵਿਪਨ ਮਲਹੋਤਰਾ, ਭੁਪਿੰਦਰ ਗੁਪਤਾ, ਅਜੇ ਗਰਗ, ਮੁਨੀਸ਼ ਗਰਗ, ਗੁਰਮੇਲ ਆਸ਼ਟਾ, ਰਾਜਿੰਦਰ ਗੋਇਲ, ਇਸ਼ਵਰ ਬਾਂਸਲ, ਰਵਿੰਦਰ ਗਰਗ ਅਤੇ ਸ਼ਹਿਰ ਵਾਸੀ ਤੇ ਵੱਡੀ ਗਿਣਤੀ 'ਚ ਮਹਿਲਾਵਾਂ ਵੀ ਹਾਜ਼ਿਰ ਸਨ।
ਕਰੁਣਾਗਿਰੀ ਜੀ ਮਹਾਰਾਜ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਵਿਜੇਇੰਦਰ ਸਿੰਗਲਾ।


   
  
  ਮਨੋਰੰਜਨ


  LATEST UPDATES











  Advertisements