View Details << Back

16 ਨੂੰ ਮਾਲੇਰਕੋਟਲਾ ਵਿਖੇ ਸ਼ਮੂਲੀਅਤ ਕਰਨਗੇ ਵੱਡੀ ਗਿਣਤੀ ਚ ਕਿਸਾਨ
12 ਤੋਂ ਵੱਧ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਵੱਡਾ ਇਤਿਹਾਸਕ ਇਕੱਠ

ਭਵਾਨੀਗੜ੍ਹ, 10 ਫਰਵਰੀ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਫੱਗੂਵਾਲਾ ਵਿਖੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ 'ਚ ਲਿਆਂਦੇ ਗਏ ਸੀਏਏ, ਅੈਨਆਰਸੀ ਤੇ NCR ਵਰਗੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਮਾਲੇਰਕੋਟਲਾ ਵਿਖੇ ਕੀਤੇ ਜਾ ਰਹੇ ਜਨਤਕ ਇਕੱਠ ਵਿੱਚ ਬਲਾਕ ਭਵਾਨੀਗੜ ਤੋਂ 20 ਤੋਂ ਬੱਸਾਂ ਦਾ ਕਾਫਿਲਾ ਲੈ ਕੇ ਕਿਸਾਨ ਵੱਧ ਚੜ ਕੇ ਸ਼ਮੂਲੀਅਤ ਕਰਨਗੇ। ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਲਗਭਗ 12 ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ ਇਹ ਵੱਡਾ ਇਤਿਹਾਸਕ ਇਕੱਠ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਦੀ ਕੇਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੱਤਾ ਵਿਚ ਆੲ ਹੈ ਉਦੋਂ ਤੋਂ ਹੀ ਕਿਰਤੀ ਲੋਕਾਂ 'ਤੇ ਅੱਤਿਆਚਾਰ ਵਧਦਾ ਜਾ ਰਿਹਾ ਹੈ। ਭਾਜਪਾ ਸਰਕਾਰ ਇਸ ਲੋਕ ਵਿਰੋਧੀ ਕਾਨੂੰਨ ਦੇ ਰਾਹੀਂ ਦੇਸ਼ ਦੇ ਲੋਕਾਂ 'ਚ ਵੰਡੀਆਂ ਪਾ ਕੇ ਫਿਰਕੂ ਮਾਹੌਲ ਸਿਰਜ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ ਬਲਿਆਲ, ਜਗਤਾਰ ਸਿੰਘ ਲੱਡੀ, ਕਰਮ ਚੰਦ, ਧੰਨਾ ਰਾਮ ਪੰਨਵਾਂ, ਗੁਰਦੇਵ ਸਿੰਘ, ਨਿਰਭੈ ਸਿੰਘ ਆਲੋਅਰਖ, ਗੁਰਚਰਨ ਸਿੰਘ ਭਿੰਡਰਾਂ, ਜਸਵੀਰ ਸਿੰਘ ਗੱਗੜਪੁਰ ਆਦਿ ਕਿਸਾਨ ਆਗੂ ਤੇ ਵਰਕਰ ਹਾਜਰ ਸਨ।
ਮੀਟਿੰਗ ਦੌਰਾਨ ਸੰਬੋਧਨ ਕਰਦਾ ਕਿਸਾਨ ਆਗੂ।


   
  
  ਮਨੋਰੰਜਨ


  LATEST UPDATES











  Advertisements